ਰਾਘਵ ਚੱਢਾ ਤੇ ਕਾਂ ਨੇ ਮਾਰਿਆ ਠੂੰਗਾ, ਭਾਜਪਾ ਨੇ ਕੱਸਿਆ ਤੰਜ- ਝੂਠ ਬੋਲੇ ਕੌਵਾ ਕਾਂਟੇ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਸੰਸਦ ਭਵਨ ਕੰਪਲੈਕਸ ਵਿਖੇ ਕਾਂ ਵੱਲੋ ਹਮਲਾ ਕਰ ਦਿੱਤਾ ਗਿਆ। ਜਿਸਦੀ ਤਸਵੀਰ ਵੀ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਜਦੋ ਰਾਘਵ ਚੱਢਾ ਸੰਸਦ ਵਿੱਚੋ ਬਾਹਰ ਨਿਕਲ ਰਹੇ ਸਨ ਤਾਂ ਇਸ ਦੋਰਾਨ ਉਹ ਫੋਨ ਤੇ ਗੱਲ ਕਰ ਰਹੇ ਸਨ ਤਾਂ ਕਾਂ ਉਹਨਾਂ ਦੇ ਸਿਰ ਤੇ ਠੂੰਗਾ ਮਾਰ ਉੱਡ ਗਿਆ।

ਜਿਸਤੋ ਬਾਅਦ ਭਾਜਪਾ ਨੇ ਟਵਿੱਟਰ ਤੇ ਪੋਸਟ ਪਾ ਕੇ ਰਾਘਵ ਚੱਢਾ ਤੇ ਤੰਜ ਕੱਸਿਆ ਹੈ ਅਤੇ ਲਿਖਿਆ ਹੈ ਕਿ ਝੂਠ ਬੋਲੇ ਕੌਵਾਂ ਕਾਂਟੇ…ਅੱਜ ਤੱਕ ਸਿਰਫ ਸੁਣਿਆ ਸੀ, ਅੱਜ ਦੇਖ ਵੀ ਲਿਆ…ਕੌਵੇ ਨੇ ਝੂਠੇ ਨੂੰ ਕੱਟਿਆ।

Tags :