CM ਭਗਵੰਤ ਮਾਨ ਨਾਲ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਮਸਤਕ ਹੋਏ MP ਮਾਲਵਿੰਦਰ ਕੰਗ

ਅਨੰਦਪੁਰ ਸਾਹਿਬ : ਤੁਹਾਨੂੰ ਦੱਸਦੀਏ ਅੱਜ CM ਭਗਵੰਤ ਮਾਨ ਸ਼੍ਰੀ ਅਨੰਦਪੁਰ ਸਾਹਿਬ ਦੇ ਦੌਰੇ ਤੇ’ ਜਿਥੇ ਉਨ੍ਹਾਂ ਵੱਲੋ ਕਈ ਪ੍ਰੋਜੈਕਟਾਂ ਦੇ ਉਦਘਾਟਨ ਵੀ ਕੀਤੇ ਗਏ ਨੇ, ਇਸ ਮੌਕੇ ਉਨ੍ਹਾਂ ਨਾਲ MP ਮਾਲਵਿਦੰਰ ਕੰਗ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਮਾਜੂਦ ਸੀ, ਇਸ ਮੌਕੇ ਮਾਲਵਿੰਦਰ ਕੰਗ ਨੇ ਅੱਜ ਦੇ CM ਵੱਲੋ ਕੀਤੇ ਦੌਰੇ ਬਾਰੇ X ਤੇ’ ਲਿਖਿਆ ਆ :

MP ਮਾਲਵਿੰਦਰ ਕੰਗ ਨੇ ਲਿਖਿਆ : ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ, ਜੋ ਖਾਲਸੇ ਦਾ ਜਨਮ ਸਥਾਨ ਹੈ, ਮੈਨੂੰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਲ ਜਾਣ ਦਾ ਗੌਰਵ ਪ੍ਰਾਪਤ ਹੋਇਆ। ਪਹਿਲਾਂ ਅਸੀਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿੱਚ ਮੱਥਾ ਟੇਕਿਆ ਤੇ ਗੁਰੂ ਸਾਹਿਬ ਤੋਂ ਪੰਜਾਬ ਦੀ ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਸੀਸਾਂ ਮੰਗੀਆਂ।

ਮਾਣਯੋਗ ਮੁੱਖ ਮੰਤਰੀ ਜੀ ਨੇ ਭਾਈ ਜੈਤਾ ਜੀ ਸਮਾਰਕ ਸੰਗ੍ਰਹਾਲੇ ਦਾ ਉਦਘਾਟਨ ਕੀਤਾ, ਜੋ ਰੰਗਰੇਟੇ ਗੁਰੂ ਕਾ ਬੇਟੇ ਦੀ ਬਹਾਦਰੀ ਅਤੇ ਬਲਿਦਾਨ ਨੂੰ ਸਮਰਪਿਤ ਹੈ, ਅਤੇ ਸ਼ਹਿਰ ਦੀ ਆਧਿਆਤਮਿਕ ਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਹੈਰੀਟੇਜ ਸਟਰੀਟ ਦੀ ਨੀਂਹ ਰੱਖੀ।

ਦਿਨ ਦਾ ਸਮਾਪਨ ਰਾਜ ਪੱਧਰੀ ਅਧਿਆਪਕ ਦਿਵਸ ਸਮਾਰੋਹ ਨਾਲ ਹੋਇਆ, ਜਿੱਥੇ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਬੈਸ ਜ਼ੀ ਦੀ ਹਾਜ਼ਰੀ ਵਿੱਚ 71 ਵਿਸ਼ੇਸ਼ ਅਧਿਆਪਕਾਂ ਨੂੰ ਸਿੱਖਿਆ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਰਾਜ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ