WORLD CUP ਵਿਚਾਲੇ ਟੀਮ ਇੰਡੀਆ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਦੱਸ ਦਈਏ ਕਿ ਮੈਚ ਤੋ ਪਹਿਲਾ ਹੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਡੇਂਗੂ ਹੋ ਗਿਆ ਹੈ। ਜਿਸਦੇ ਕਾਰਣ ਹੁਣ ਆਸਟ੍ਰੇਲੀਆ ਖਿਲਾਫ਼ ਮੈਚ ਖੇਡਣ ਤੇ ਸਸਪੈਂਸ ਬਣਿਆ ਹੈ । 8 ਅਕਤੂਬਰ ਨੂੰ ਭਾਰਤ ਦਾ ਆਸਟ੍ਰੇਲੀਆ ਨਾਲ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ।
ਜਾਣਕਾਰੀ ਮੁਤਾਬਕ ਜੇਕਰ ਸ਼ੁਭਮਨ ਗਿੱਲ ਆਸਟ੍ਰੇਲੀਆ ਖਿਲਾਫ ਮੈਚ ਤੋਂ ਬਾਹਰ ਹੋ ਜਾਂਦੇ ਹਨ ਤਾਂ ਭਾਰਤੀ ਟੀਮ ਚ ਇਸ਼ਾਨ ਕਿਸ਼ਨ ਉਨ੍ਹਾਂ ਦੀ ਜਗ੍ਹਾ ਲੈ ਸਕਦੇ ਹਨ। ਈਸ਼ਾਨ ਕਿਸ਼ਨ ਮੁੱਖ ਤੌਰ ਤੇ ਓਪਨਰ ਨੇ, ਪਰ ਵਰਲਡ ਕੱਪ ਵਿੱਚ ਮੀਡਲ ਆਰਡਰ ਬੱਲੇਬਾਜ਼ ਦੀ ਭੂਮਿਕਾ ਨਿਭਾ ਰਹੇ ਹਨ,ਜੇਕਰ ਸ਼ੁਭਮਨ ਗਿੱਲ ਬਾਹਰ ਹੁੰਦੇ ਨੇ ਤਾਂ ਫਿਰ ਰੋਹਿਤ ਸ਼ਰਮਾ ਨਾਲ ਈਸ਼ਾਨ ਕਿਸ਼ਨ ਓਪਨਿੰਗ ਕਰਦੇ ਨਜ਼ਰ ਆਉਣਗੇ।