ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਭਾਵੇ 1 ਸਾਲ ਤੋ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਉਹ ਅੱਜ ਵੀ ਬਹੁਤ ਸਾਰੇ ਲੋਕਾ ਦੇ ਦਿਲਾ ਤੇ ਰਾਜ ਕਰਦੇ ਹਨ ਅਤੇ ਹਰ ਕੋਈ ਉਹਨਾ ਦੇ ਗਾਣਿਆ ਨੂੰ ਪਿਆਰ ਦੇ ਰਿਹਾ ਹੈ। ਸਿੱਧੂ ਮੂਸੇਵਾਲਾ ਭਾਵੇ ਅੱਜ ਸਾਡੇ ਵਿੱਚ ਨਹੀ ਹਨ ਪਰ ਉਹਨਾ ਦੇ ਗਾਣੇ ਉਸਨੂੰ ਸਾਡੇ ਵਿੱਚ ਹੋਣ ਦਾ ਮਹਿਸੂਸ ਕਰਵਾਉਦੇ ਹਨ।
ਜਲਦ ਹੀ ਸਿੱਧੂ ਮੂਸੇਵਾਲਾ ਦਾ ਨਵਾ ਗਾਣਾ ‘ਵਾਚ ਆਊਟ’ ਜੋ ਕਿ ਉਹਨਾ ਦੇ ਵੱਲੋ ਰਿਕਾਰਡ ਕਰਕੇ ਰੱਖਿਆ ਹੋਇਆ ਸੀ ਤੇ ਉਹਨਾ ਦੇ ਪਰਿਵਾਰ ਵੱਲੋ 12 ਨਵੰਬਰ ਨੂੰ ਇਹ ਗਾਣਾ ਰਿਲੀਜ਼ ਕੀਤਾ ਜਾਵੇਗਾ। ਇਸ ਗਾਣੇ ਦਾ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਇਹ ਗਾਣਾ ਸਵੇਰੇ 12 ਵਜੇ ਰਿਲੀਜ਼ ਕੀਤਾ ਜਾਵੇਗਾ।
