ਕੈਨੇਡਾ ਤੋਂ ਸੁੱਖੀ ਬਾਠ ਨੇ ਹੜ੍ਹ ਪੀੜਤਾਂ ਲਈ ਭੇਜਿਆ ਜ਼ਰੂਰਤਮੰਦ ਸਮਾਨ

ਜਲੰਧਰ : ਕੈਨਡਾ ਦੇ ਉੱਘੇ ਸਮਾਜ ਸੇਵਿਕ ਤੇ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਕ ਸ਼੍ਰੀ ਸੁੱਖੀ ਬਾਠ ਜੀ ਵਲੋਂ ਕੈਨਡਾ ਤੋਂ ਸਪੈਸ਼ਲ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਜ਼ਰੂਰਤਮੰਦ ਸਮਾਨ ਭੇਜਿਆ, ਤੁਹਾਨੂੰ ਦੱਸਦੀਏ ਪੰਜਾਬ ਦੇ ਮਾਝਾ-ਮਾਲਵਾ ਇਲਾਕੇ ਚ’ ਹੜ੍ਹ ਨੇ ਤਬਾਹੀ ਮਚਾਈ ਹੋਈ ਆ, ਪਿੰਡਾਂ ਦੇ ਪਿੰਡ ਤਬਾਹ ਹੋ ਗਏ ਨੇ ਲੋਕ ਘਰੋਂ ਬੇਘਰ ਹੋ ਗਏ ਨੇ, ਜਿਥੇ ਸਰਕਾਰਾਂ ਤੇ ਹੋਰ ਸੰਸਥਾਵਾਂ ਵੀ ਉਨ੍ਹਾਂ ਦੀ ਮਦਦ ਕਰ ਰਹੀਆਂ ਆ ਪਰ ਪੰਜਾਬ ਭਵਨ ਸਰੀ ਕੈਨੇਡਾ ਵਲੋਂ ਅੱਜ ਲਗਾਤਾਰ ਲੋਕਾਂ ਦੀ ਮਦਦ ਕੀਤੀ ਜਾ ਰਹੀ ਆ, ਤੁਹਾਨੂੰ ਦੱਸਦੀਏ ਸੁੱਖੀ ਬਾਠ ਜੀ ਉਹ ਸ਼ਖ਼ਸੀਅਤ ਨੇ ਜੋ ਕੈਨੇਡਾ ਰਹਿੰਦੇ ਹੋਏ ਵੀ ਪੰਜਾਬ ਚ’ ਵੱਡੇ ਉਪਰਾਲੇ ਕਰਦੇ ਰਹਿੰਦੇ ਚਾਹੇ ਨਵੀਆਂ ਕਲਮਾਂ ਨਵੀ ਉਡਾਣ ਦਾ ਪ੍ਰੋਜੈਕਟ ਹੋਵੇ, ਚਾਹੇ ਗਰੀਬ ਧੀਆਂ ਦੇ ਵਿਆਹ ਹੋਣ, ਅੱਖਾਂ ਦੇ ਕੈਪ ਹੋਣ ਹੋਰ ਸਮਾਜ ਭਲਾਈ ਦੇ ਕੰਮ ਉਹ ਹਮੇਸ਼ਾ ਕਰਦੇ ਰਹਿੰਦੇ ਨੇ ਤੇ ਅੱਜ ਵੀ ਸੁੱਖੀ ਬਾਠ ਜੀ ਤੇ ਉਨ੍ਹਾਂ ਦੀ ਟੀਮ ਵਲੋਂ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਚ ਜਾਕੇ 100 ਤੋਂ ਵੱਧ ਪਰਿਵਾਰਾਂ ਨੂੰ ਲੋੜੀਂਦਾ ਸਮਾਨ ਵੰਡਿਆ ਗਿਆ | ਮੀਡੀਆ ਨਾਲ ਗੱਲਬਾਤ ਕਰਦੇ ਸੁੱਖੀ ਬਾਠ ਜੀ ਨੇ ਕਿਹਾ ਭਾਵੇਂ ਉਹ ਕੈਨੇਡਾ ਰਹਿੰਦੇ ਨੇ ਪਰ ਦਿਲ ਉਨ੍ਹਾਂ ਦਾ ਪੰਜਾਬ ਚ’ ਧੜਕਦਾ ਆ, ਜੋ ਵੀ ਉਨ੍ਹਾਂ ਵਲੋਂ ਹੋ ਸਕੇ ਵੱਧ ਤੋਂ ਵੱਧ ਉਹ ਹੜ੍ਹ ਪੀੜਤਾਂ ਦੀ ਮਦਦ ਕਰਨਗੇ ਤੇ ਓਹਨਾ ਵਿਦੇਸ਼ ਚ’ ਰਹਿੰਦੇ ਹੋਰਾਂ NRI ‘s ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਆ ਇਸ ਵਕਤ ਸਾਨੂੰ ਓਹਨਾ ਲੋਕਾਂ ਦੀ ਬਾਂਹ ਫੜ੍ਹਨੀ ਚਾਹੀਦੀ ਜਿਨ੍ਹਾਂ ਦਾ ਹੜ੍ਹ ਨਾਲ ਸਭ ਕੁਝ ਤਬਾਹ ਹੋ ਗਿਆ

ਮੀਡਿਆ ਨਾਲ ਗੱਲਬਾਤ ਕਰਦੇ ਨਵੀਆਂ ਕਲਮਾਂ ਨਵੀਂ ਉਡਾਣ ਗੁਰਦਾਸਪੁਰ ਟੀਮ ਇੰਚਾਰਜ ਸਤਿੰਦਰ ਕੌਰ ਕਾਹਲੌਂ ਨੇ ਦੱਸਿਆ ਅੱਜ ਸ਼੍ਰੀ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਕੈਨੇਡਾ ਜੀ ਦੇ ਸਹਿਯੋਗ ਸਦਕਾ,ਅਸੀ ਡੇਰਾ ਬਾਬਾ ਨਾਨਕ ਦੇ ਨੇੜਲੇ ਪ੍ਰਭਾਵਿਤ ਪਿੰਡਾਂ ਰਸੀਕੇ ਤਲਾ ,ਤਲਵੰਡੀ ਗੋਰਾਇਆ ,ਕਾਹਲਾਵਾਲੀ ,ਜੋੜੇ ਪਿੰਡਾਂ ਦੇ 100 ਘਰਾਂ ਵਿੱਚ ਲੋੜੀਂਦਾ ਸਾਮਾਨ ਘਰ ਘਰ ਜਾ ਕੇ ਵੰਡ ਕੇ ਆਏ ਹਾਂ। ਇੱਕ ਸਕੂਨ ਮਿਲਿਆ ਆਪਣਿਆਂ ਨਾਲ ਖੜ ਕੇ। ਬੜੀਆਂ ਅਸੀਸਾਂ ਤੇ ਪਿਆਰ ਮਿਲਿਆ। ਇਸ ਮੌਕੇ ਉਨ੍ਹਾਂ ਨਾਲ ਮੈਡਮ ਰਣਜੀਤ ਕੌਰ ਬਾਜਵਾ,ਸੁਖਵਿੰਦਰ ਕੌਰ ਬਾਜਵਾ,ਪ੍ਰਿੰਸੀਪਲ ਸ਼ਰਨਜੀਤ ਕੋਰ ,ਨਵਜੋਤ ਕੋਰ ਬਾਜਵਾ ,ਗਗਨਦੀਪ ਸਿੰਘ ,ਉਨ੍ਹਾਂ ਕਿਹਾ ਅਸੀਂ ਬਹੁਤ ਧੰਨਵਾਦੀ ਹਾਂ ਸ਼੍ਰੀ ਸੁੱਖੀ ਬਾਠ ਜੀ ਤੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਜੀ ਦੇ ,ਜਿਨ੍ਹਾਂ ਦੀ ਹਲਾਸ਼ੇਰੀ ਤੇ ਸਹਿਯੋਗ ਸਦਕਾ ਅਸੀਂ ਇਹ ਨੇਕ ਕਾਰਜ ਕੀਤਾ। ਸਾਨੂੰ ਇਹ ਕੰਮ ਕਰਦਿਆਂ ਬਹੁਤ ਸਕੂਨ ਮਹਿਸੂਸ ਹੋਇਆ ਹੈ