ਸ਼੍ਰੀ ਗੰਗਾਨਗਰ (ਅਰਜੁਨ ਰੱਤੂ) : ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਦੇ ਅਧੀਨ ਰਾਜਸਥਾਨ ਦੀ ਧਰਤੀ ਸ਼੍ਰੀ ਗੰਗਾਨਗਰ ਵਿਖੇ ਪਹਿਲੀ ਵਾਰ ਦੋ ਰੋਜ਼ਾ ਰਾਸ਼ਟਰੀ ਬਾਲ ਲੇਖਕ ਕਾਨਫਰੰਸ ਅਤੇ ਸਭਿਆਚਾਰਕ ਮੇਲਾ ਆਪਣੀਆਂ ਅਮਿੱਟ ਪੈੜਾਂ ਛੱਡਦਿਆਂ ਸਫ਼ਲਤਾ ਪੂਰਵਕ ਸੰਪੰਨ ਹੋ ਨਿਬੜਿਆ। ਰਾਜਸਥਾਨ ਦੀ ਪ੍ਰਬੰਧਕੀ ਟੀਮ ਵਿੱਚ ਡਾ. ਨਵਦੀਪ ਕੌਰ ਦੀ ਅਗਵਾਈ ਹੇਠ 31 ਜਨਵਰੀ ਅਤੇ 1 ਫਰਵਰੀ ਨੂੰ ਹੋਈ ਕਾਨਫਰੰਸ ਸ਼੍ਰੀ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਸ਼੍ਰੀ ਗੰਗਾਨਗਰ ਵਿੱਚ ਹੋਈ। ਪੰਜਾਬ ਭਵਨ ਸਰੀ ਕੈਨੇਡਾ ਤੇ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਇਸ ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਕਾਨਫਰੰਸ ਦੇ ਦੂਜੇ ਦਿਨ ਰਾਜਸਥਾਨ ਵਿੱਚ ਪੰਜਾਬ ਦੀ ਸਥਿਤੀ ਅਤੇ ਸੰਭਾਵਨਾਵਾਂ ਉੱਤੇ ਹੋਈ ਚਰਚਾ ਵਿੱਚ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਵਿਦਵਾਨਾਂ ਅਤੇ ਸੂਝਵਾਨਾਂ ਨੇ ਹਿੱਸਾ ਲਿਆ। ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਸਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ। ਡਾਕਟਰ ਨਵਦੀਪ ਨੇ ਪੰਜਾਬ ਭਵਨ ਦੇ ਰਹਿਨੁਮਾਈ ਹੇਠ ਪੰਜਾਬੀ ਦੇ ਵਿੱਚ ਮੈਗਜ਼ੀਨ ਕੱਢਣ ਦੀ ਤਜ਼ਵੀਜ਼ ਰੱਖੀ। ਇਸ ਮੌਕੇ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਗਰਾਮ ਦੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ, ਇਸ ਪ੍ਰੋਜੈਕਟ ਦੇ ਮੀਡੀਆ ਕੌਰਡੀਨੇਟਰ ਗੁਰਵਿੰਦਰ ਸਿੰਘ ਕਾਂਗੜ ਅਤੇ ਪੰਜਾਬ ਭਵਨ ਜਲੰਧਰ ਦੇ ਇੰਚਾਰਜ ਤੁਸ਼ਾਰ ਨਵੀਆਂ ਕਲਮਾਂ ਨਵੀਂ ਉਡਾਣ ਦੀ ਸਾਰੀ ਟੀਮ ਦੇ ਆਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ

ਤਸਵੀਰ ਚ’ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਤੇ ਨਵੀਆਂ ਕਲਮਾਂ ਨਵੀਂ ਉਡਾਣ ਦੀ ਸਾਰੀ ਟੀਮ