ਵਾਲ-ਵਾਲ ਬਚੇ ਡੋਨਾਲਡ ਟਰੰਪ, ਹੈਲੀਕਾਪਟਰ ਦੀ ਹੋਈ ਐਮਰਜੰਸੀ ਲੈਂਡਿੰਗ

ਵਾਸ਼ਿੰਗਟਨ : ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਆ ਰਹੀ ਆ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਹੈਲੀਕਾਪਟਰ ਦੀ ਐਮਰਜੰਸੀ ਲੈਂਡਿੰਗ ਹੋਈ ਆ, ਵਾਲ ਵਾਲ ਟਰੰਪ ਬਚੇ ਨੇ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੈਲੀਕਾਪਟਰ, Marine One , ਨੇ ਬ੍ਰਿਟੇਨ ਤੋਂ ਉਡਾਣ ਭਰੀ ਸੀ ਕਿ ਰਸਤੇ ਚ’ ਹੀ ਇੱਕ ਹਾਈਡ੍ਰੌਲਿਕ ਸਮੱਸਿਆ ਕਾਰਨ ਹੈਲੀਕਾਪਟਰ ਚ’ ਦਿੱਕਤ ਆਉਣ ਲੱਗ ਪਈ ਤੇ ਜਿਸ ਤੋਂ ਬਾਅਦ ਪਾਇਲਟ ਨੇ ਨਜ਼ਦੀਕੀ ਏਅਰਪੋਰਟ ਲੂਟਨ ਏਅਰਪੋਰਟ ‘ਤੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ। ਰਾਸ਼ਟਰਪਤੀ ਟਰੰਪ ਅਤੇ ਪਹਿਲੀ ਲੇਡੀ ਮੇਲਾਨੀਆ ਟਰੰਪ ਦੋਵੇਂ ਸੁਰੱਖਿਅਤ ਸਨ ਅਤੇ ਉਨ੍ਹਾਂ ਨੂੰ ਤੁਰੰਤ ਇੱਕ ਬੈਕਅੱਪ ਹੈਲੀਕਾਪਟਰ ਮੰਗਵਾਇਆ ਗਿਆ ਤੇ ਉਸ ਚ’ ਬਿਠਾਕੇ ਮੁੜ ਉਥੋਂ ਰਵਾਨਾ ਹੋ ਗਏ, ਜਿਸ ਨਾਲ ਉਨ੍ਹਾਂ ਦੀ ਯਾਤਰਾ ਵਿੱਚ ਸਿਰਫ਼ ਥੋੜ੍ਹੀ ਦੇਰੀ ਹੋਈ।

WHITE HOUSE ਦੀ ਪ੍ਰੈਸ ਸੈਕਟਰੀ ਕਰੋਲਾਈਨ ਲੈਵਿਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੇਲੀਕਾਪਟਰ ਦੀ ਐਮਰਜੰਸੀ ਲੈਂਡਿੰਗ “ਛੋਟੀ ਹਾਈਡ੍ਰੌਲਿਕ ਸਮੱਸਿਆ” ਕਾਰਨ ਕੀਤੀ ਗਈ ਸੀ।

ਉਨ੍ਹਾਂ ਕਿਹਾ, “ਜ਼ਰੂਰਤ ਤੋਂ ਵੱਧ ਸਾਵਧਾਨੀ ਵਜੋਂ, ਪਾਇਲਟਾਂ ਨੇ ਸਟੈਂਸਟੈਡ ਏਅਰਪੋਰਟ ਪਹੁੰਚਣ ਤੋਂ ਪਹਿਲਾਂ ਇੱਕ ਸਥਾਨਕ ਏਅਰਫੀਲਡ ‘ਤੇ ਲੈਂਡਿੰਗ ਕੀਤੀ। ਰਾਸ਼ਟਰਪਤੀ ਅਤੇ FIRST LAY ਸੁਰੱਖਿਅਤ ਤਰੀਕੇ ਨਾਲ ਸਹਾਇਕ ਹੈਲੀਕਾਪਟਰ ਵਿੱਚ ਸਵਾਰ ਹੋ ਗਏ ਨੇ

ਹਾਲਾਂਕਿ ਉਡਾਣ ਦਾ ਸਮਾਂ 20 ਮਿੰਟ ਦਾ ਸੀ, ਪਰ ਇਸ ਖਰਾਬੀ ਕਾਰਨ ਟਰੰਪ ਅਤੇ ਮੇਲਾਨੀਆ ਨੂੰ ਏਅਰਪੋਰਟ ਤੱਕ ਪਹੁੰਚਣ ਵਿੱਚ ਲਗਭਗ 40 ਮਿੰਟ ਲੱਗ ਗਏ

AIR FORCE ONE ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਟਰੰਪ ਨੇ ਮਜ਼ਾਕ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਉਡਾਣ ਸੁਰੱਖਿਅਤ ਰਹੀ। “ਸੁਰੱਖਿਅਤ ਉਡੋ,” ਉਨ੍ਹਾਂ ਨੇ ਕਿਹਾ

“ਤੁਸੀਂ ਜਾਣਦੇ ਹੋ ਕਿ ਮੈਂ ਇਹ ਕਿਉਂ ਕਿਹਾ? ਕਿਉਂਕਿ ਮੈਂ ਇਸ ਉਡਾਣ ‘ਤੇ ਹਾਂ। ਮੈਂ ਘਰ ਪੁੱਜਣਾ ਚਾਹੁੰਦਾ ਹਾਂ, ਨਹੀਂ ਤਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ