ਮੱਛਰ ਦੇ ਕੱਟਣ ਤੋਂ ਬਾਅਦ ਵਿਅਕਤੀ ਕੌਮਾ ਵਿੱਚ ਗਿਆ, ਕਰਵਾਉਣੇ ਪਏ 30 ਆਪਰੇਸ਼ਨ, ਜਾਣੋ ਪੂਰਾ ਮਾਮਲਾ

(ਜਰਮਨੀ) ਮੱਛਰਾਂ ਨੂੰ ਲੋਕਾਂ ਵੱਲੋਂ ਅਕਸਰ ਖਤਰਨਾਕ ਨਹੀ ਸਮਝਿਆਂ ਜਾਂਦਾ। ਮੱਛਰ ਦੇ ਕੱਟਣ ਤੋਂ ਬਾਅਦ ਚਮੜੀ ਤੇ ਥੋੜਾ ਚਿਰ ਖੁਜਲੀ ਹੋਣ ਲੱਗ ਜਾਂਦੀ ਹੈ ਜਾਂ ਫਿਰ ਕੱਟੀ ਹੋਈ ਜਗ੍ਹਾਂ ਤੇ ਸੋਜ ਪੈ ਜਾਂਦੀ ਹੈ ਪਰ ਤੁਸੀ ਕਦੇ ਸੋਚਿਆਂ ਨਹੀਂ ਹੋਵੇਗਾ ਕਿ ਮੱਛਰ ਕਿਸੇ ਵਿਅਕਤੀ ਲਈ ਇੰਨਾ ਜ਼ਿਆਦਾ ਘਾਤਕ ਹੋ ਜਾਵੇਗਾ ਕਿ ਉਸਨੂੰ 30 ਆਪਰੇਸ਼ਨ ਕਰਵਾਉਣੇ ਪਏ। ਅਜਿਹਾ ਹੀ ਮਾਮਲਾ ਇੱਕ ਜਰਮਨੀ ਤੋਂ ਸਾਹਮਣੇ ਆਇਆਂ ਜਿੱਥੇ ਕਿ ਇੱਕ ਵਿਅਕਤੀ ਦੇ ਮੱਛਰ ਕੱਟਣ ਨਾਲ ਵਿਅਕਤੀ ਕੌਮਾ ਵਿੱਚ ਚੱਲ ਗਿਆ ਅਤੇ ਉਸਨੂੰ ਆਪਣੇ 30 ਆਪਰੇਸ਼ਨ ਕਰਵਾਉਣੇ ਪਏ। ਦੱਸ ਦਈਏ ਕਿ 27 ਸਾਲਾ ਸੇਬੇਸਟੀਅਨ ਰੋਟਸਕੇ ਦੇ ਏਸ਼ੀਅਨ ਟਾਈਗਰ ਮੱਛਰ ਦੇ ਕੱਟਣ ਤੋਂ ਉਸਦੇ ਸਰੀਰ ਵਿੱਚ ਵਾਇਰਸ ਫੈਲ ਗਿਆ ਅਤੇ ਇਸ ਕੇਸ ਵਿੱਚ, ਸੇਬੇਸਟੀਅਨ ਦੇ ਦੋ ਪੈਰਾਂ ਦੀਆਂ ਉਂਗਲਾਂ ਨੂੰ ਅੰਸ਼ਕ ਤੌਰ ‘ਤੇ ਕੱਟ ਦਿੱਤਾ ਗਿਆ ਸੀ, ਜਿਸਤੋਂ ਬਾਅਦ 30 ਓਪਰੇਸ਼ਨ ਕਰਨੇ ਪਏ ਸਨ, ਅਤੇ ਚਾਰ ਹਫ਼ਤਿਆਂ ਲਈ ਕੋਮਾ ਵਿੱਚ ਚਲਾ ਗਿਆ ਸੀ। ਆਪਣੇ ਜਾਨਲੇਵਾ ਤਜਰਬੇ ਨੂੰ ਯਾਦ ਕਰਦੇ ਹੋਏ, ਸੇਬੇਸਟੀਅਨ ਨੇ ਕਿਹਾ, ੳਸਨੂੰ ਬਹੁਤ ਤੇਜ਼ ਬੁਖਾਰ ਸੀ ਅਤੇ ਅਚਾਨਕ ਹੀ ਉਸਦੀ ਖੱਬੀ ਲੱਤ ‘ਤੇ ਇੱਕ ਵੱਡਾ ਫੋੜਾ ਬਣ ਗਿਆ। “ਡਾਕਟਰਾਂ ਨੇ ਅਨੁਮਾਨ ਲਗਾਇਆ ਕਿ ਏਸ਼ੀਅਨ ਟਾਈਗਰ ਮੱਛਰ ਦੇ ਕੱਟਣ ਨਾਲ ਹੀ ਇਸ ਸਾਰੀ ਚੀਜ਼ ਦਾ ਕਾਰਨ ਸੀ । ਏਸ਼ੀਅਨ ਟਾਈਗਰ ਮੱਛਰ ਦੇ ਨਾਲ ਆਪਣੇ ਖ਼ਤਰਨਾਕ ਤਜ਼ਰਬੇ ਬਾਰੇ ਗੱਲ ਕਰਦੇ ਹੋਏ, ਸੇਬੇਸਟੀਅਨ ਨੇ ਸਾਰਿਆਂ ਨੂੰ ਬੱਗ ਦੇ “ਘਾਤਕ” ਡੰਗ ਤੋਂ ਸਾਵਧਾਨ ਰਹਿਣ ਅਤੇ ਕੱਟਣ ਤੋਂ ਤੁਰੰਤ ਬਾਅਦ ਡਾਕਟਰ ਦੀ ਸਲਾਹ ਲੈਣ ਦੀ ਅਪੀਲ ਕੀਤੀ। ਉਸਨੇ ਕਿਹਾ ਕਿ ਇੱਕ ਛੋਟਾ ਜਿਹਾ ਡੰਗ ਵੀ ਘਾਤਕ ਹੋ ਸਕਦਾ ਹੈ |