ਜਲੰਧਰ ਚ’ ਇਨਸਾਨੀਅਤ ਫਿਰ ਹੋਈ ਸ਼ਰਮਨਾਕ, 40 ਸਾਲਾਂ ਚਾਚੇ ਨੇ ਹੀ ਨੇ ਆਪਣੀ 6 ਸਾਲਾਂ ਦੀ ਭਤੀਜੀ ਦਾ ਕੀਤਾ ਰੇਪ

ਜਲੰਧਰ ਵਿੱਚ ਇਨਸਾਨੀਅਤ ਨੂੰ ਸ਼ਰਮਨਾਕ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਸਮਾਗਮ ਵਿੱਚ ਆਏਸ਼ਰਾਬੀ ਹਾਲਤ ਵਿੱਚ ਚਾਚੇ ਨੇ ਹੀ 6 ਸਾਲਾਂ ਬੱਚੀ ਦਾ ਰੇਪ ਕਰ ਦਿੱਤਾ। ਲੜਕੀ ਦੇ ਪਿਤਾ ਨੇ ਦੱਸਿਆਂ ਕਿ ਘਰ ਵਿੱਚ ਉਹਨਾਂ ਵੱਲੋਂ ਪਾਠ ਰਖਾਇਆਂ ਗਿਆ ਸੀ ਅਤੇ ਇਸ ਦੋਰਾਨ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੀ ਬੇਟੀ ਨਾਲ ਜ਼ਬਰ-ਜੁਨਾਹ ਕੀਤਾ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਉਹਨਾਂ ਦੱਸਿਆਂ ਕਿ ਸਮਾਗਮ ਵਿੱਚ 3 ਵਿਅਤੀਆਂ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਉਹਨਾਂ ਵੱਲੋਂ ਉਹਨਾਂ ਨੂੰ ਸ਼ਰਾਬ ਪੀਣ ਤੋਂ ਰੋਕਿਆਂ ਵੀ ਗਿਆ ਲੇਕਿਨ ਉਹ ਸ਼ਰਾਬ ਵਿੱਚ ਧੁੰਦ ਹੋ ਗਏ। ਕੁੱਝ ਸਮੇਂ ਬਾਅਦ ਉਹਨਾਂ ਦੀ ਬੱਚੀ ਦੀ ਚੀਕਣੇ ਦੀ ਆਵਾਜ਼ ਸੁਣਾਈ ਦਿੱਤੀ ਤਾਂ ਦੇਖਿਆਂ ਤਾਂ ਬੱਚੀ ਦੇ ਸਰੀਰ ਵਿੱਚੋਂ ਖੂਨ ਨਿਕਲ ਰਿਹਾ ਸੀ। ਜਿਸਤੋਂ ਬਾਅਦ ਬੱਚੀ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆਂ ਗਿਆ ਅਤੇ ਜਿੱਥੇ ਬੱਚੀ ਦਾ ਮੈਡੀਕਲ ਟੈਸਟ ਕਰਵਾਇਆਂ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਮੈਡੀਕਲ ਰਿਪੋਰਟ ਆਉਣ ਤੇ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਫਿਲਹਾਲ ਪੁਲਿਸ ਵੱਲੋਂ 40 ਸਾਲਾਂ ਵਿਅਕਤੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।