ਪੰਜਾਬ ਨੂੰ ਮਿਲੀ ਵੱਡੀ ਸੌਗਾਤ: ਅੰਬਾਲਾ-ਚੰਡੀਗੜ੍ਹ ਹਾਈਵੇਅ ਬਣੇਗਾ 6 ਲੇਨ ,1,463 ਕਰੋੜ ਰੁਪਏ ਮਨਜ਼ੂਰ

ਨਵੀ ਦਿੱਲੀ: ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਪੰਜਾਬ ਵਿੱਚ ਅੰਬਾਲਾ-ਚੰਡੀਗੜ੍ਹ ਸੈਕਸ਼ਨ (NH-205A) ਨੂੰ ਜ਼ੀਰਕਪੁਰ ਬਾਈਪਾਸ ਨਾਲ ਜੋੜਨ ਵਾਲੇ ਇੱਕ ਨਵੇਂ 6-ਲੇਨ ਦੀ ਉਸਾਰੀ ਲਈ 1,463.95 ਕਰੋੜ ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸਦੀ ਜਾਣਕਾਰੀ ਨਿਤਿਨ ਗਡਕਰੀ ਨੇ ਟਵੀਟ ਕਰ ਦਿੱਤੀ

ਟ੍ਰਾਈਸਿਟੀ ਰਿੰਗ ਰੋਡ ਪ੍ਰੋਜੈਕਟ ਦਾ ਹਿੱਸਾ
ਇਹ ਨਵਾਂ ਕੋਰੀਡੋਰ ਵੱਕਾਰੀ ‘ਟ੍ਰਾਈਸਿਟੀ ਰਿੰਗ ਰੋਡ’ ਪ੍ਰੋਜੈਕਟ ਦਾ ਇੱਕ ਅਹਿਮ ਹਿੱਸਾ ਹੈ। ਇਸ ਦੇ ਬਣਨ ਨਾਲ ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਦੇ ਮੁੱਖ ਸ਼ਹਿਰੀ ਚੌਕਾਂ ‘ਤੇ ਟ੍ਰੈਫਿਕ ਦਾ ਬੋਝ ਕਾਫ਼ੀ ਘੱਟ ਜਾਵੇਗਾ। ਬਾਹਰੋਂ ਆਉਣ ਵਾਲਾ ਟ੍ਰੈਫਿਕ ਸ਼ਹਿਰ ਦੇ ਅੰਦਰ ਜਾਣ ਦੀ ਬਜਾਏ ਇਸ ਬਾਈਪਾਸ ਰਾਹੀਂ ਸਿੱਧਾ ਨਿਕਲ ਸਕੇਗਾ।

ਇਨ੍ਹਾਂ ਹਾਈਵੇਅ ‘ਤੇ ਮਿਲੇਗੀ ਰਾਹਤ
ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਕਈ ਰਾਸ਼ਟਰੀ ਮਾਰਗਾਂ ‘ਤੇ ਲੱਗਣ ਵਾਲੇ ਜਾਮ ਤੋਂ ਮੁਕਤੀ ਮਿਲੇਗੀ:

NH-44 (ਦਿੱਲੀ-ਅੰਮ੍ਰਿਤਸਰ ਹਾਈਵੇਅ)

NH-205A

NH-152

ਹਿਮਾਚਲ ਜਾਣਾ ਹੋਵੇਗਾ ਆਸਾਨ
ਇਸ ਨਵੇਂ ਮਾਰਗ ਦਾ ਸਭ ਤੋਂ ਵੱਡਾ ਫਾਇਦਾ ਹਿਮਾਚਲ ਪ੍ਰਦੇਸ਼, ਖਾਸ ਕਰਕੇ ਸ਼ਿਮਲਾ ਖੇਤਰ ਵੱਲ ਜਾਣ ਵਾਲੇ ਮੁਸਾਫ਼ਰਾਂ ਨੂੰ ਹੋਵੇਗਾ। ਇਹ ਕੋਰੀਡੋਰ ਤੇਜ਼ ਅਤੇ ਨਿਰਵਿਘਨ ਸੰਪਰਕ ਪ੍ਰਦਾਨ ਕਰੇਗਾ, ਜਿਸ ਨਾਲ ਸਫ਼ਰ ਦਾ ਸਮਾਂ ਘਟੇਗਾ ਅਤੇ ਖੇਤਰੀ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ

ਜੈਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ
6-ਲੇਨ ਐਕਸੈਸ-ਕੰਟਰੋਲਡ ਸੜਕ: ਇਹ ਸੜਕ ਉੱਚ-ਸਪੀਡ ਆਵਾਜਾਈ ਲਈ ਤਿਆਰ ਕੀਤੀ ਜਾਵੇਗੀ। ਇਹ ਬਿਲਕੁਲ ਨਵੇਂ ਰਸਤੇ ‘ਤੇ ਬਣਾਈ ਜਾਵੇਗੀ, ਜਿਸ ਨਾਲ ਮੌਜੂਦਾ ਸੜਕਾਂ ‘ਤੇ ਬੋਝ ਘਟੇਗਾ। ਚੰਡੀਗੜ੍ਹ ਅਤੇ ਜ਼ੀਰਕਪੁਰ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਫਸੇ ਬਿਨਾਂ ਵਾਹਨ ਸਿੱਧੇ ਆਪਣੀ ਮੰਜ਼ਿਲ ਵੱਲ ਜਾ ਸਕਣਗੇ