ਉੱਤਰ ਪ੍ਰਦੇਸ਼ ਵਿੱਚ ਇੱਕ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿੱਥੇ ਕਿ ਮਵਾਈ ਬਲਾਕ ਦੇ ਇੱਕ ਮੰਦਿਰ ਵਿੱਚ 65 ਸਾਲਾ ਵਿਅਕਤੀ ਨੇ ਨੱਕੜ ਯਾਦਵ ਨੇ 23 ਸਾਲਾ ਲੜਕੀ ਨੰਦਿਨੀ ਨਾਲ ਵਿਆਹ ਕਰਵਾ ਲਿਆ। ਦੱਸ ਦਈਏ ਕਿ ਨੱਕੜ ਯਾਦਵ 6 ਧੀਆਂ ਦਾ ਪਿਤਾ ਹੈ ਅਤੇ ਉਸਦੀਆ ਸਾਰੀਆ ਲੜਕੀਆ ਦਾ ਵੀ ਵਿਆਹ ਹੋਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਨੱਕੜ ਦੀ ਪਤਨੀ ਦੀ ਕੁੱਝ ਸਮਾਂ ਪਹਿਲਾ ਮੌਤ ਹੋ ਗਈ ਸੀ ਜਿਸਦੇ ਕਾਰਣ ਉਹ ਘਰ ਵਿੱਚ ਇਕੱਲਾ ਰਹਿ ਗਿਆ ਸੀ ਜਿਸਦੇ ਕਾਰਣ ਉਸਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ। ਲਾੜੀ ਨੇ ਕਿਹਾ ਕਿ ਇਹ ਵਿਆਹ ਦੋਨਾਂ ਪਰਿਵਾਰਾ ਦੀ ਸਹਿਮਤੀ ਨਾਲ ਹੋਇਆ ਹੈ ਅਤੇ ਉਹ ਇਸ ਵਿਆਹ ਤੋ ਬਹੁਤ ਖੁਸ਼ ਹੈ ਅਤੇ ਉਸਨੂੰ ਲੱਗਦਾ ਹੈ ਕਿ ਉਮਰ ਦਾ ਕੋਈ ਫਰਕ ਮਾਇਨੇ ਨਹੀਂ ਰੱਖਦਾ
