ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਨਿਸ਼ਾਤ ਸ਼ਰਮਾ ਨੂੰ ਇੱਕ ਵਾਰ ਫਿਰ ਤੋ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ ਜਾਰੀ

ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਨਿਸ਼ਾਤ ਸ਼ਰਮਾ ਨੂੰ ਇੱਕ ਵਾਰ ਫਿਰ ਤੋ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਨਿਸ਼ਾਤ ਸ਼ਰਮਾ ਨੇ ਦੱਸਿਆ ਕਿ ਉਸਨੂੰ ਕੁੱਝ ਵਿਦੇਸ਼ੀ ਨੰਬਰਾ ਤੋਂ ਧਮਕੀਆ ਮਿਲੀਆ ਹਨ। ਉਸਨੇ ਦੱਸਿਆ ਕਿ ਉਸਨੂੰ ਇਸਤੋਂ ਪਹਿਲਾ ਵੀ ਖਾਲਿਸਤਾਨੀਆ ਵੱਲੋਂ ਜਾਨੋ ਮਾਰਨ ਦੀਆ ਧਮਕੀਆ ਮਿਲ ਚੁੱਕੀਆ ਹਨ। ਜਾਣਕਾਰੀ ਦਿੰਦਿਆ ਨਿਸ਼ਾਤ ਨੇ ਦੱਸਿਆ ਕਿ ਧਮਕੀ ਦੇਣ ਵਾਲਾ ਵਿਅਕਤੀ ਖੁਦ ਨੂੰ ਲਸ਼ਕਰ-ਏ-ਖਾਲਸਾ ਜਥੇਬੰਦੀ ਦਾ ਮੈਂਬਰ ਦੱਸ ਰਿਹਾ ਸੀ ਅਤੇ ਸ਼ਰੇਆਮ ਗੋਲੀਆਂ ਨਾਲ ਉਡਾਉਣ ਦੀ ਗੱਲ ਕਰ ਰਿਹਾ ਸੀ। ਨਿਸ਼ਾਂਤ ਨੇ ਕਿਹਾ ਕਿ ਧਮਕੀ ਦੇਣ ਵਾਲੇ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਬਚਣਾ ਚਾਹੁੰਦਾ ਹੈ ਤਾਂ ਪੰਜਾਬ ਛੱਡ ਕੇ ਭੱਜ ਜਾਵੇ। ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਸੁਰੱਖਿਆ ਕਰਮੀਆਂ ਸਣੇ ਬੰਬ ਨਾਲ ਉਡਾ ਦਿੱਤਾ ਜਾਵੇਗਾ। ਧਮਕੀ ਦੇਣ ਵਾਲੇ ਨੇ ਉਨ੍ਹਾਂ ਨੂੰ ਵੀਡੀਓ ਕਾਲ ‘ਤੇ ਖਤਰਨਾਕ ਏਕੇ47 ਵੀ ਵਿਖਾਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।