ਇਸ਼ਕ ਵਿੱਚ ਅੰਨ੍ਹੀ ਹੋਈ ਔਰਤ ਨੇ ਪ੍ਰੇਮੀ ਨਾਲ ਮਿਲਕੇ ਢਾਈ ਸਾਲ ਦੀ ਧੀ ਦਾ ਕੀਤਾ ਕਤਲ, ਗਿ੍ਫਤਾਰ

ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲੇ ਵਿੱਚ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਆਪਣੀ ਢਾਈ ਸਾਲ ਦੀ ਧੀ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ। ਇਸਤੋਂ ਬਾਅਦ ਔਰਤ ਨੇ ਸਾਰੇ ਸਬੂਤ ਮਿਟਾਉਣ ਲਈ ਲੜਕੀ ਦੀ ਲਾਸ ਨੂੰ ਰੇਲਗੱਡੀ ਥੱਲੇ ਸੁੱਟ ਦਿੱਤਾ। ਪੁਲਿਸ ਅਨੁਸਾਰ, ਕਤਲ ਕੀਤੀ ਗਈ ਲੜਕੀ ਦਾ ਨਾਂ ਕਿਰਨ ਸੀ। ਕਿਰਨ ਦੀ ਮਾਂ ਸੁਨੀਤਾ ਆਪਣੇ ਪਤੀ ਨੂੰ ਛੱਡ ਕੇ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਲਿਵ-ਇਨ ਪਾਰਟਨਰ ਸੰਨੀ ਉਰਫ ਮਾਲਟਾ ਨਾਲ ਰਹਿ ਰਹੀ ਸੀ। ਕਾਫੀ ਸਮੇਂ ਤੋਂ ਕਿਰਨ ਅਤੇ ਉਸਦਾ ਲਿਵ-ਇਨ ਪਾਰਟਨਰ ਦੋਵੇਂ ਕਿਰਨ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਮੰਗਲਵਾਰ ਸਵੇਰੇ ਬੱਚੀ ਕਿਰਨ ਦੀ ਘਰ ‘ਚ ਹੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਬਾਅਦ ‘ਚ ਕਿਰਨ ਦੀ ਲਾਸ਼ ਫਤੂਹੀ ਰੇਲਵੇ ਸਟੇਸ਼ਨ ਨੇੜੇ ਸੁੱਟ ਦਿੱਤੀ ਗਈ। ਜਾਂਚ ਦੌਰਾਨ ਪੁਲਿਸ ਹਰ ਲਿੰਕ ਜੋੜ ਕੇ ਸੁਨੀਤਾ ਅਤੇ ਉਸ ਦੇ ਲਿਵ-ਇਨ ਪਾਰਟਨਰ ਤੱਕ ਪਹੁੰਚ ਗਈ। ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਔੌਰਤ ਤੇ ਉਸਦੇ ਪ੍ਰੇਮੀ ਨੂੰ ਗਿ੍ਰਫਤਾਰ ਕਰ ਲਿਆ ਹੈ।

Tags :