T20 ਵਰਲਡ ਕੱਪ 2026: ਸੰਜੂ ਸੈਮਸਨ ਦੀ ਮੁੜ ਤੂਫ਼ਾਨੀ ਬੈਟਿੰਗ! ਭਾਰਤ ਨੇ ਇੰਗਲੈਂਡ ਨੂੰ ਦਿੱਤਾ 254 ਦੌੜਾਂ ਦਾ ਪਹਾੜ ਜਿਹਾ ਟੀਚਾ

ਮੁੰਬਈ : T20 ਵਿਸ਼ਵ ਕੱਪ 2026 ਦੇ ਦੂਜੇ ਸੈਮੀਫਾਈਨਲ ਵਿੱਚ ਮੇਜ਼ਬਾਨ ਭਾਰਤ ਨੇ ਇੰਗਲੈਂਡ ਵਿਰੁੱਧ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਵਾਨਖੇੜੇ ਦੇ ਮੈਦਾਨ ਵਿੱਚ ਚੌਕਿਆਂ-ਛੱਕਿਆਂ ਦੀ ਬਾਰਿਸ਼ ਕਰ ਦਿੱਤੀ। ਅੱਜ ਵੀਰਵਾਰ, 5 ਮਾਰਚ 2026 ਨੂੰ ਖੇਡੇ ਜਾ ਰਹੇ ਇਸ ਅਹਿਮ ਮੁਕਾਬਲੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 253 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਹੈ

ਪਾਂਡਿਆ ਦਾ ਆਖਰੀ ਓਵਰਾਂ ਵਿੱਚ ਕਹਿਰ
ਭਾਰਤੀ ਪਾਰੀ ਨੂੰ ਅੰਤਿਮ ਰੂਪ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਦਿੱਤਾ। ਪਾਂਡਿਆ ਨੇ ਮਹਿਜ਼ 12 ਗੇਂਦਾਂ ਵਿੱਚ 27 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਵਿਲ ਜੈਕਸ ਦੇ ਆਖਰੀ ਓਵਰ ਵਿੱਚ ਪਾਂਡਿਆ ਨੇ ਲਗਾਤਾਰ ਦੋ ਗਗਨਚੁੰਬੀ ਛੱਕੇ ਜੜ ਕੇ ਭਾਰਤ ਦਾ ਸਕੋਰ 250 ਦੇ ਪਾਰ ਪਹੁੰਚਾਇਆ। ਹਾਲਾਂਕਿ, ਪਾਂਡਿਆ ਆਖਰੀ ਓਵਰ ਦੀ ਪੰਜਵੀਂ ਗੇਂਦ ‘ਤੇ ਰਨ-ਆਊਟ ਹੋ ਗਏ, ਪਰ ਉਹ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਚੁੱਕੇ ਸਨ। ਪਾਰੀ ਦੀ ਆਖਰੀ ਗੇਂਦ ‘ਤੇ ਦੋ ਦੌੜਾਂ ਬਣੀਆਂ ਅਤੇ ਭਾਰਤ ਨੇ 253 ਦੇ ਅੰਕੜੇ ‘ਤੇ ਪਾਰੀ ਸਮਾਪਤ ਕੀਤੀ

ਵਾਨਖੇੜੇ ਵਿੱਚ ਬਣਿਆ ਰਿਕਾਰਡ
ਵਾਨਖੇੜੇ ਦੀ ਪਿੱਚ ‘ਤੇ ਭਾਰਤੀ ਬੱਲੇਬਾਜ਼ਾਂ ਨੇ ਇੰਗਲਿਸ਼ ਗੇਂਦਬਾਜ਼ਾਂ ਦੀ ਰੱਜ ਕੇ ਪੱਟੀ ਪੜ੍ਹਾਈ। ਹੁਣ ਇੰਗਲੈਂਡ ਨੂੰ ਫਾਈਨਲ ਦੀ ਟਿਕਟ ਕਟਾਉਣ ਲਈ 254 ਦੌੜਾਂ ਦੀ ਲੋੜ ਹੈ। ਭਾਰਤੀ ਪ੍ਰਸ਼ੰਸਕਾਂ ਨਾਲ ਖਚਾਖਚ ਭਰੇ ਸਟੇਡੀਅਮ ਵਿੱਚ ਮਾਹੌਲ ਪੂਰੀ ਤਰ੍ਹਾਂ ਭਾਰਤ ਦੇ ਪੱਖ ਵਿੱਚ ਨਜ਼ਰ ਆ ਰਿਹਾ ਹੈ

#sportnews #indiaVSengland #t20semifinalmatch #indiacricketteam #englandteam #sanjusamson