2 ਸਾਲਾਂ ਦੇ ਤਨਮੇ ਨੇ ਬਣਾਇਆ ਵਰਡ ਰਿਕਾਰਡ, ਕਾਬਲਿਅਤ ਸੁਣ ਹੋ ਜਾਵੋਗੇ ਹੈਰਾਨ

ਅੰਮ੍ਰਿਤਸਰ ਵਿੱਚ ਜਨਮੇ ਤਨਮੇ ਨਾਰੰਗ ਨੇ ਮਹਿਜ਼ 1 ਸਾਲ 8 ਮਹੀਨਿਆ ਦੀ ਉਮਰ ਵਿੱਚ ਵਰਲਡ ਰਿਕਾਰਡ ਬਣਾ ਲਿਆ ਹੈ। ਦੱਸ ਦਈਏ ਕਿ ਤਨਮੇ ਛੋਟੀ ਜਿਹੀ ਉਮਰ ਵਿੱਚ ਹੀ 195 ਦੇਸ਼ਾਂ ਦੇ ਫਲੈਗ ਦੀ ਪਹਿਚਾਣ ਕਰ ਲੈਂਦਾ ਹੈ। ਤਨਮੇ ਦੀ ਮਾਤਾ ਨੇ ਦੱਸਿਆ ਕਿ ਜਦੋਂ ਉਸਦਾ ਬੇਟਾ 1 ਸਾਲ 4 ਮਹੀਨੇ ਦਾ ਸੀ ਤਾਂ ਉਸਨੂੰ ਮਾਈਂਡ ਡਿਵਲਪਮੈਂਟ ਖੇਡਾਂ ਲਿਆ ਕੇ ਦਿੱਤੀਆ ਸਨ ਅਤੇ ਜਿਸਦੇ ਕਾਰਣ ਉਸਦਾ ਦਿਮਾਗ ਤੇਜ਼ ਹੋ ਗਿਆ। ਜਿਸਤੋ ਬਾਅਦ ਹੁਣ ਤਨਮੇ ਨੇ 2 ਸਾਲਾਂ ਦੀ ਇੰਨੀ ਛੋਟੀ ਉਮਰ ਵਿੱਚ ਹੀ ਵਰਲਡ ਬੁੱਕ ਆਫ ਰਿਕਾਰਡਸ ਦਾ ਸਰਟੀਫਿਕੇਟ, ਮੈਡਲ ਅਤੇ ਕੈਟਲਾਗ ਹਾਸਿਲ ਕੀਤੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਬੱਚੇ ਦੀ ਕਾਬਲਿਅਤ ਤੇ ਪੂਰਾ ਮਾਣ ਹੈ।

Tags :