ਮੂਸੇਵਾਲਾ ਦੀ ਯਾਦ ਵਿੱਚ ਕਰਵਾਏ ਜਾ ਰਹੇ ਕਬੱਡੀ ਕੱਪ ਤੇ ਗੈਂਗਸਟਰਾਂ ਦੀ ਪਈ ਨਜ਼ਰ, ਖਿਡਾਰੀਆਂ ਨੇ ਖੇਡਣ ਤੋ ਕੀਤਾ ਇਨਕਾਰ

ਇਤਿਹਾਸਿਕ ਪਿੰਡ ਸੁਧਾਰ ਵਿੱਚ ਆਯੋਜਿਤ ਮਰਹੂਮ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਕਰਵਾਇਆ ਜਾ ਰਹੇ ਕਬੱਡੀ ਕੱਪ ਤੇ ਗੈਂਗਸਟਰਾਂ ਦੀ ਨਜ਼ਰ ਪੈ ਗਈ ਹੈ। ਦੱਸ ਦਈਏ ਕਿ ਕਬੱਡੀ ਟੀਮਾਂ ਨੇ ਚਾਰ ਮੈਂਚ ਖੇਡਣ ਤੋ ਬਾਅਦ ਅਚਾਨਕ ਹੀ ਮੈਦਾਨ ਵਿੱਚ ਖੇਡਣ ਤੋ ਇਨਕਾਰ ਕਰ ਦਿੱਤਾ ਹੈ। ਜਿਸਤੋਂ ਬਾਅਦ ਵਿਚਕਾਰ ਹੀ ਟੂਰਨਾਮੈਂਟ ਰੱਦ ਕਰਨਾ ਪਿਆ। ਪਿੰਡ ਸੁਧਾਰ ਪੱਤੀ ਧਾਲੀਵਾਲ ਵਿੱਚ ਸ਼ਹੀਦ ਬਾਬਾ ਬੰਦਾ ਸਿੰਘ ਬਹਾਦੁਰ ਦੀ ਯਾਦਗਾਰੀ 13ਵਾਂ ਕਬੱਡੀ ਕੱਪ ਇਸ ਵਾਰ ਮਰਹੂਮ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ਟੂਰਨਾਮੈਂਟ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਸੂਤਰਾਂ ਮੁਤਾਬਿਕ ਲਾਰੈਂਸ ਗੈਗ ਨੂੰ ਮੂਸੇਵਾਲਾ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਕਬੱਡੀ ਟੂਰਨਾਮੈਟ ਰਾਸ ਨਹੀਂ ਆਇਆ।

Tags :