ਮੈਂ ਜਵਾਨੀ ਵਿੱਚ ਸ਼ਹੀਦ ਹੋਣਾ ਚਾਹੁੰਦਾ ਹਾਂ, ਬੁੱਢਾ ਹੋਕੇ ਹਸਪਤਾਲ ਚ’ ਨਹੀਂ ਮਰਨਾ ਚਾਹੁੰਦਾ : ਭਾਈ ਅੰਮ੍ਰਿਤਪਾਲ

ਵਾਰਿਸ ਪੰਜਾਬ ਜੰਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀਪ ਸਿੱਧੂ ਦੀ ਬਰਸੀ ਮੌਕੇ ਅੱਜ ਸਮਾਗਮ ਵਿੱਚ ਸ਼ਾਮਿਲ ਹੋਏ। ਇਸ ਦੋਰਾਨ ਉਹਨਾਂ ਨੇ ਕਿਹਾ ਕਿ ਅਜਾਦੀ ਲੈਣ ਲਈ ਸ਼ਹੀਦੀ ਦੇਣੀ ਪੈਦੀ ਹੈ ਬਿਨਾਂ ਸ਼ਹੀਦੀ ਦੇ ਕੋਈ ਅਜਾਦੀ ਨਹੀ ਦਿੰਦਾ । ਉਹਨਾਂ ਕਿਹਾ ਕਿ ਛੇਤੀ ਹੀ ਉਹ ਸਮਾਂ ਆਵੇਗਾ ਅਤੇ ਮੈਂ ਸ਼ਹੀਦੀ ਦੇਣ ਲਈ ਤਿਆਰ ਹਾਂ। ਉਹਨਾਂ ਕਿਹਾ ਕਿ ਉਸ ਉੱਪਰ ਜਿਨੇ ਮਰਜੀ ਪਰਚੇ ਦਰਜ ਕਰ ਲਓ ਕੋਈ ਹਕੂਮਤ ਮੈਨੂੰ ਡਰਾ ਨਹੀ ਸਕਦੀ ਹੈ। ਇਸਤੋ ਇਲਾਵਾ ਉਹਨਾਂ ਕਿਹਾ ਕਿ ਮੈਂ ਜਵਾਨੀ ਵਿੱਚ ਸ਼ਹੀਦ ਹੋਣਾ ਚਾਹੁੰਦਾ ਹਾਂ ਅਤੇ ਮੈਂ ਬੁੱਢਾ ਹੋ ਕੇ ਹਸਪਤਾਲ ਵਿੱਚ ਮਰਨਾ ਨਹੀ ਚਾਹੁੰਦਾ। ਅੱਗੇ ਕਿਹਾ ਕਿ ਮੇਰਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀ ਹੈ। ਮੈਂ ਕੋਈ ਜਾਇਦਾਦ ਨਹੀਂ ਬਣਵਾਂਗਾ। ਜੋ ਕੁਝ ਵੀ ਮੇਰੇ ਕੋਲ ਹੈ, ਉਹ ਸਭ ਕੌਮ ਦਾ ਹੈ। ਦੀਪ ਸਿੱਧੂ ਦੇ ਕਹਿਣ ਉਤੇ ਵੀ ਮੈਂ ਕੇਸ਼ ਰੱਖੇ ਸਨ। ਜਦੋਂ ਮੈਂ ਪੰਜਾਬ ਆਇਆ ਤਾਂ ਏਅਰਪੋਰਟ ਉਤੇ ਮੇਰੇ ਤੋਂ ਏਜੰਸੀਆਂ ਨੇ ਕਰੀਬ ਪੰਜ ਘੰਟੇ ਪੁਛਗਿੱਛ ਕੀਤੀ ਸੀ। ਉਹ ਪੁੱਛਦੇ ਸਨ ਕਿ ਮੈਂ ਕੀ ਕਰਨਾ ਚਾਹੁੰਦਾ ਹਾਂ। ਮੈਂ ਉਨ੍ਹਾਂ ਨੂੰ ਦੱਸਿਆ ਸੀ ਕਿ ਮੈਂ ਰਾਜ ਕਰਨ ਦਾ ਇਛੁਕ ਨਹੀਂ ਹਾਂ। ਸਾਰੇ ਸਿੱਖ ਸੰਗਠਨ ਇੱਕ ਹੋਣ, ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ। ਅੰਮ੍ਰਿਤਪਾਲ ਨੇ ਅੱਗੇ ਕਿਹਾ ਕਿ ਮੈਂ ਕਦੇ ਵੀ ਬਾਬਾ ਠਾਕੁਰ ਸਿੰਘ ਦੇ ਖਿਲਾਫ ਕੁਝ ਨਹੀਂ ਕਿਹਾ ਹੈ। ਕਲ ਸਾਡੇ ਸਾਥੀ ਦੀ ਗ੍ਰਿਫਤਾਰੀ ਹੋਈ ਹੈ। ਪ੍ਰਸ਼ਾਸਨ ਤੋਂ ਦੋ ਦਿਨਾਂ ਦਾ ਸਮਾਂ ਮੰਗਿਆ ਹੈ। ਅਸੀਂ ਬੁਧਵਾਰ ਨੂੰ ਇਕਠੇ ਹੋਵਾਂਗੇ ਅਤੇ ਇਸ ਬਾਰੇ ਮਿਲ ਕੇ ਚਰਚਾ ਕਰਨ ਤੋਂ ਬਾਅਦ ਫੈਸਲਾ ਲਿਆ ਜਾਵੇਗਾ। ਦੱਸ ਦਈਏ ਕਿ ਅੱਜ ਪਿੰਡ ਬੁੱਧ ਸਿੰਘ ਵਾਲਾ ਵਿਖੇ ਮਰਹੂਮ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਵੀ ਸ਼ਿਰਕਤ ਕੀਤੀ। ਅੱਜ 100 ਤੋਂ ਵੱਧ ਲੋਕ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ।

Tags :