ਹੁਸ਼ਿਆਰਪੁਰ ਵਿੱਚ ਜ਼ਿਲ੍ਹਾ ਪੱਧਰੀ “ਨਸ਼ਾ ਮੁਕਤ ਯੁਵਾ – ਵਿਕਸਿਤ ਭਾਰਤ” ਪ੍ਰੋਗਰਾਮ ਦਾ ਆਯੋਜਨ

ਹੁਸ਼ਿਆਰਪੁਰ : ਨਸ਼ਾ ਮੁਕਤ ਸਮਾਜ ਦੀ ਸਥਾਪਨਾ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, MY Bharat ਹੁਸ਼ਿਆਰਪੁਰ ਵੱਲੋਂ
“ਨਸ਼ਾ ਮੁਕਤ ਯੁਵਾ– ਵਿਕਸਿਤ ਭਾਰਤ” ਵਿਸ਼ੇ ‘ਤੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦਾ ਆਯੋਜਨ ਡਿਪਟੀ ਡਾਇਰੈਕਟਰ
ਸੁਸ਼ਰੀ ਜਸਲੀਨ ਕੌਰ ਦੀ ਰਹਿਨੁਮਾਈ ਹੇਠ, ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਕੀਤਾ ਗਿਆ। ਇਸ
ਪ੍ਰੋਗਰਾਮ ਦਾ ਮਕਸਦ ਯੁਵਾਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਦੇਸ਼ ਨਿਰਮਾਣ ਵਿੱਚ
ਭਾਗੀਦਾਰੀ ਲਈ ਪ੍ਰੇਰਿਤ ਕਰਨਾ ਸੀ

ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਭਰ ਤੋਂ ਵਿਦਿਆਰਥੀਆਂ ਅਤੇ ਯੁਵਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦੀ
ਸ਼ੁਰੂਆਤ ਮਹਿਮਾਨਾਂ ਦੇ ਆਗਮਨ ਅਤੇ ਦੀਪ ਪ੍ਰਜਵਲਨ ਨਾਲ ਹੋਈ, ਜਿਸ ਤੋਂ ਬਾਅਦ ਡਿਪਟੀ ਡਾਇਰੈਕਟਰ ਜਸਲੀਨ
ਕੌਰ ਵੱਲੋਂ ਸਵਾਗਤ ਭਾਸ਼ਣ ਦਿੱਤਾ ਗਿਆ

ਮਾਣਯੋਗ ਸਹਾਇਕ ਕਮਿਸ਼ਨਰ (ਜੀ) ਮੇਜਰ ਡਾ. ਸੁਮਿਤ ਮੁੱਧ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਕਾਲਜ
ਪ੍ਰਿੰਸੀਪਲ ਸ੍ਰੀਮਤੀ ਸਵਿਤਾ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਨੇ
ਯੁਵਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਤੇ ਅਨੁਸ਼ਾਸਿਤ ਜੀਵਨ ਜੀਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ‘ਤੇ ਡਿਪਟੀ ਡਾਇਰੈਕਟਰ ਜਸਲੀਨ ਕੌਰ ਨੇ ਕਿਹਾ, “ ਸਾਡੇ ਯੁਵਾ ਵਿਕਸਿਤ ਭਾਰਤ ਦੀ ਰੀੜ੍ਹ ਦੀ ਹੱਡੀ ਹਨ।
ਅਜਿਹੇ ਪ੍ਰੋਗਰਾਮਾਂ ਰਾਹੀਂ ਅਸੀਂ ਉਨ੍ਹਾਂ ਨੂੰ ਜਾਗਰੂਕ, ਜ਼ਿੰਮੇਵਾਰ ਅਤੇ ਨਸ਼ਾ ਮੁਕਤ ਭਾਰਤ ਦੇ ਨਿਰਮਾਣ ਲਈ ਪ੍ਰੇਰਿਤ
ਕਰਦੇ ਹਾਂ।”

ਪ੍ਰੋਗਰਾਮ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸਰਕਾਰੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼
ਕੀਤਾ ਗਿਆ ਨੁੱਕੜ ਨਾਟਕ ਨਸ਼ਿਆਂ ਦੇ ਨੁਕਸਾਨ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਉਂਦਾ ਸੀ। ਇਸ ਤੋਂ
ਇਲਾਵਾ ਡਿਬੇਟ, ਸਲੋਗਨ ਰਾਈਟਿੰਗ, ਪੇਂਟਿੰਗ, ਸਲੈਮ ਪੋਇਟਰੀ, ਫੋਕ ਮਿਊਜ਼ਿਕ, ਡਾਂਸ ਅਤੇ ਰੀਲ ਮੁਕਾਬਲੇ
ਕਰਵਾਏ ਗਏ

ਇਸ ਪ੍ਰੋਗਰਾਮ ਦੀ ਸਫਲਤਾ ਵਿੱਚ ਕਾਲਜ ਕੋਆਰਡੀਨੇਟਰ ਸ਼੍ਰੀ ਰਣਜੀਤ ਸਿੰਘ, NSS ਕੋਆਰਡੀਨੇਟਰ ਅਤੇ ਪੂਰਾ
ਕਾਲਜ ਪ੍ਰਬੰਧਨ ਦਾ ਵਿਸ਼ੇਸ਼ ਯੋਗਦਾਨ ਰਿਹਾ।
ਪ੍ਰੋਗਰਾਮ ਦਾ ਸਮਾਪਨ ਇਨਾਮ ਵੰਡ ਸਮਾਰੋਹ, ਧੰਨਵਾਦ ਪ੍ਰਸਤਾਵ ਅਤੇ ਰਾਸ਼ਟਰੀ ਗੀਤ ਨਾਲ ਕੀਤਾ ਗਿਆ