ਪੰਜਾਬ ਵਿਜੀਲੈਂਸ ਬਿਉਰੋ ਦੇ ਉੱਡਣ ਦਸਤੇ ਨੇ ਬਠਿੰਡਾ ਦੇ ਥਾਣਾ ਸਾਈਬਰ ਕ੍ਰਾਇਮ ਵਿੱਚ ਅਚਨਚੇਤ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਪੁਲਿਸ ਕਰਮਚਾਰੀਆਂ ਵੱਲੋਂ ਰਿਸ਼ਵਤਖ਼ਰੀ ਦੇ ਇੱਕ ਮਾਮਲੇ ਵਿੱਚ ਕੀਤੀ ਗਈ ਹੈ।
1 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼
ਮੌਕੇ ‘ਤੇ ਮੌਜੂਦ ਸ਼ਿਕਾਇਤਕਰਤਾ ਔਰਤ ਰੀਤੂ ਨੇ ਦੋਸ਼ ਲਾਇਆ ਕਿ ਥਾਣੇ ਦੀ ਪੁਲਿਸ ਨੇ ਉਸ ਦੇ ਲੜਕੇ ਨਾਲ ਜੁੜੇ ਇੱਕ ਮਾਮਲੇ ਨੂੰ ਹੱਲ ਕਰਨ ਬਦਲੇ ਉਸ ਕੋਲੋਂ 1 ਲੱਖ ਰੁਪਏ ਦੀ ਮੋਟੀ ਰਿਸ਼ਵਤ ਲਈ ਹੈ।
ਮੁਹਾਲੀ ਵਿਜੀਲੈਂਸ ਕੋਲ ਕੀਤੀ ਗਈ ਸੀ ਸ਼ਿਕਾਇਤ
ਪੀੜਤ ਔਰਤ ਨੇ ਇਸ ਮਾਮਲੇ ਦੀ ਸਬੰਧਤ ਸ਼ਿਕਾਇਤ ਪਹਿਲਾਂ ਮੁਹਾਲੀ ਵਿਖੇ ਵਿਜੀਲੈਂਸ ਵਿਭਾਗ ਕੋਲ ਦਰਜ ਕਰਵਾਈ ਸੀ। ਇਸੇ ਸ਼ਿਕਾਇਤ ਦੇ ਆਧਾਰ ‘ਤੇ ਵਿਜੀਲੈਂਸ ਦੀ ਟੀਮ ਵੱਲੋਂ ਇਹ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
