ਵੋਟ ਚੋਰੀ ਦੇ ਮੁੱਦੇ ’ਤੇ ਜ਼ਿਲ੍ਹਾ ਕਾਂਗਰਸ ਵੱਲੋਂ DC ਦਫ਼ਤਰ ਅੱਗੇ ਰੋਸ ਧਰਨਾ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ

ਸੰਗਰੂਰ : ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟ ਚੋਰੀ ਦੇ ਮੁੱਦੇ ਅਤੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਮੰਗ ਨੂੰ ਲੈ ਕੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਵੱਲੋਂ ਜ਼ਿਲ੍ਹਾ ਪ੍ਰਧਾਨ ਜਗਦੇਵ ਗਾਗਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਧਰਨੇ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਚੋਣ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਅਤੇ ਵੋਟਰਾਂ ਦੇ ਅਧਿਕਾਰਾਂ ਨਾਲ ਜੁੜੇ ਸਵਾਲਾਂ ਨੂੰ ਲੈ ਕੇ ਰੋਸ ਪ੍ਰਗਟਾਇਆ। ਇਸ ਮੌਕੇ ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਅਤੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਗਈ।

ਇਸ ਉਪਰੰਤ ਸ੍ਰੀ ਵਿਜੇ ਇੰਦਰ ਸਿੰਗਲਾ ਅਤੇ ਜ਼ਿਲ੍ਹਾ ਪ੍ਰਧਾਨ ਜਗਦੇਵ ਗਾਗਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਦੇ ਵਫ਼ਦ ਵੱਲੋਂ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਸੌਂਪਿਆ ਗਿਆ। ਮੰਗ ਪੱਤਰ ਰਾਹੀਂ ਚੋਣ ਪ੍ਰਕਿਰਿਆ ਨਾਲ ਜੁੜੇ ਮਾਮਲਿਆਂ ਦੀ ਨਿਰਪੱਖ ਜਾਂਚ, ਮੁੱਖ ਚੋਣ ਕਮਿਸ਼ਨਰ ਦੀ ਭੂਮਿਕਾ ਦੀ ਸਮੀਖਿਆ ਅਤੇ ਕਥਿਤ ਬੇਨਿਯਮੀਆਂ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਦੀ ਮੰਗ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਵਿਜੈ ਇੰਦਰ ਸਿੰਗਲਾ ਜੀ ਤੇ ਜਗਦੇਵ ਗਾਗਾ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਨਾਗਰਿਕ ਦੀ ਵੋਟ ਦੀ ਅਹਿਮੀਅਤ ਹੈ ਅਤੇ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਤੇ ਨਿਰਪੱਖਤਾ ਯਕੀਨੀ ਬਣਾਉਣਾ ਸੰਵਿਧਾਨਕ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਉਠਾਏ ਜਾ ਰਹੇ ਸਵਾਲਾਂ ਦਾ ਜਵਾਬ ਦੇਣ ਅਤੇ ਚੋਣ ਪ੍ਰਕਿਰਿਆ ਨਾਲ ਜੁੜੇ ਮਾਮਲਿਆਂ ਦੀ ਨਿਰਪੱਖ ਜਾਂਚ ਕਰਵਾਉਣ ਦੀ ਲੋੜ ਹੈ।ਉਹਨਾਂ ਨੇ ਕਿਹਾ ਕਿ ਵੋਟਰਾਂ ਦੇ ਅਧਿਕਾਰਾਂ ਅਤੇ ਲੋਕਤੰਤਰੀ ਪ੍ਰਣਾਲੀ ਦੀ ਮਰਿਆਦਾ ਨਾਲ ਜੁੜੇ ਮੁੱਦਿਆਂ ’ਤੇ ਕਾਂਗਰਸ ਪਾਰਟੀ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਬੇਹੱਦ ਜ਼ਰੂਰੀ ਹੈ।ਇਸ ਮੌਕੇ ਦਲਵੀਰ ਗੋਲਡੀ ਜੀ ਸਾਬਕਾ ਵਿਧਾਇਕ ਧੂਰੀ,ਬਲਾਕ ਕਾਂਗਰਸ ਸੰਗਰੂਰ ਦੇ ਪ੍ਰਧਾਨ ਰੌਕੀ ਬਾਂਸਲ ਜੀ,ਹਰਦੀਪ ਸਰਪੰਚ ਦੌਲਤਪੁਰ ਧੂਰੀ,ਭਵਾਨੀਗੜ੍ਹ ਬਲਾਕ ਦੇ ਪ੍ਰਧਾਨ ਗੁਰਦੀਪ ਘਰਾਚੋਂ ਜੀ,ਸ਼ਕਤੀਜੀਤ ਸਿੰਘ ਚੇਅਰਮੈਨ SC ਸੈੱਲ ਸੰਗਰੂਰ,ਹਰਭਜਨ ਸਿੱਧੂ ਬਲਾਕ ਪ੍ਰਧਾਨ ਹਲਕਾ ਦਿੜ੍ਹਬਾ,ਪਰਮਿੰਦਰ ਬੱਬੂ ਬਲਾਕ ਪ੍ਰਧਾਨ ਚੀਮਾ ਮੰਡੀ,ਜਗਤਾਰ ਨਵਾਦਾ,ਜਸਵੀਰ ਕੌਰ ਜਿਲ੍ਹਾ ਬੁਲਾਰਾ ਕਾਂਗਰਸ ਪਾਰਟੀ,ਸਰਦੂਲ ਸਿੰਘ ਰਾਮਗੜ੍ਹ,ਗੁਰਧਿਆਨ ਦਾਸ,ਵਿਕੀ ਵਾਲੀਆਂ,ਅਵਤਾਰ ਗਾਗਾ,ਸਾਬਕਾ ਪ੍ਰਧਾਨ ਸੁਭਾਸ਼ ਗਰੋਵਰ,ਭਰਤ ਗਰਗ ਓਐਸਡੀ ਸਿੰਗਲਾ ਜੀ,ਬਿੰਦਰ ਬਾਂਸਲ ਜੀ,ਅੰਗਰੇਜ ਸਰਪੰਚ,ਕਾਕਾ ਤੂਰ ਧੂਰੀ,ਅੰਮ੍ਰਿਤ ਬਰਾੜ ਕਾਂਝਲਾ ਧੂਰੀ,ਗੁਰਸੇਵਕ ਸਰਪੰਚ ਰਟੋਲਾ, ਮਨਵੀਰ ਯੂਥ ਪ੍ਰਧਾਨ ਸੰਗਰੂਰ,ਦਵਿੰਦਰ ਢੰਡੋਲੀ ਕਲਾਂ ਉਪ ਪ੍ਰਧਾਨ ਯੂਥ ਕਾਂਗਰਸ ਦਿੜ੍ਹਬਾ,ਸਤਪਾਲ ਫਤਹਿਗੜ੍ਹ,ਕੁਲਦੀਪ ਕੌਰ ਮੈਦੇਵਾਸ,ਮਨਪ੍ਰੀਤ ਮਨੀ,ਯਸ਼ ਜੋਸ਼ਨ,ਓਮਕਾਰ ਸੰਗਰੂਰ,ਰਾਜੇਸ਼ ਕਾਲੀ,ਕੁਲਦੀਪ ਗੁਜਰਾਂ,ਗੁਰਵਿੰਦਰ ਬਡਰੁੱਖਾਂ ਜਨਰਲ ਸਕੱਤਰ ਯੂਥ ਕਾਂਗਰਸ,ਬਲਕਾਰ ਗੁਜਰਾਂ,ਰੋਡਾ ਮਹਿਲਾ ਚੌਂਕ ਬਲਾਕ ਪ੍ਰਧਾਨ SC ਸੈੱਲ ਹਲਕਾ ਦਿੜ੍ਹਬਾ,ਵਿਨੋਦ ਕੁਮਾਰ ਸੰਗਰੂਰ,ਗੌਰਵ ਸਿੰਗਲਾ,ਕਰਨ ਬੂਸ਼ਹਿਰਾ,ਹਰਦੀਪ ਤੂਰ ਭਵਾਨੀਗੜ੍ਹ,ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜਿਰ ਸਨ।