ਇਸ ਵੇਲੇ ਦੀ ਵੱਡੀ ਖਬਰ ਆ ਰਹੀ ਆ ਚੰਡੀਗੜ੍ਹ ਤੋਂ ਜਿਥੇ ਸੈਕਟਰ 2 ਚ’ CM ਕੈਂਪ ’ਤੇ CBI ਨੇ ਰੇਡ ਮਾਰੀ ਆ, ਸੁਪਰੀਮ ਕੋਰਟ ’ਚ ਸੁਣਵਾਈ ਤੋਂ ਪਹਿਲਾ ਹੀ CBI ਨੇ ਰੇਡ ਮਾਰ ਦਿੱਤੀ ਆ CM ਕੈਂਪ ਦਫ਼ਤਰ ’ਤੇ
ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਹੋਰ ਹੋਰ ਇਲਾਕਿਆਂ ਚ’ ਵੀ ਰੇਡ ਕੀਤੀ ਜਾ ਰਹੀ CBI ਵਲੋਂ
ਤੁਹਾਨੂੰ ਦਸਦੀਏ ਪੰਜਾਬ ਸਰਕਾਰ ਦੀ ਅੱਜ ਹੀ CBI ਜਾਂਚ ਦੇ ਮਾਮਲੇ ਚ’ ਜੋ SLP ਦਾਇਰ ਕੀਤੀ ਸੀ ਸੁਪਰੀਮ ਕੋਰਟ ਚ’ ਉਸਦੀ ਇਕ ਦੋ ਦਿਨ ਚ’ ਸੁਣਵਾਈ ਹੋਣੀ ਸੀ, ਤੇ ਇਸਤੋਂ ਪਹਿਲਾ ਹੀ CBI ਨੇ ਅੱਜ ਰੇਡ ਮਾਰ ਦਿੱਤੀ ਆ
ਬੀਤੇ ਕੱਲ ਹਾਈਕੋਰਟ ਨੇ CBI ਨੂੰ ਜਾਂਚ ਕਰਨ ਦੇ ਹੁਕਮ ਦਿਤੇ ਗਏ ਤੇ ਜਿਸ ਤੋਂ ਕੱਲ ਹੀ ਪੰਜਾਬ ਸਰਕਾਰ ਨੇ ਇਸ ਜਾਂਚ ਦੇ ਮਾਮਲੇ ਨੂੰ ਚੁਣੌਤੀ ਦੇਣ ਲਈ SLP ਸੁਪਰੀਮ ਕੋਰਟ ਚ’ ਦਾਇਰ ਕੀਤੀ ਤੇ ਅੱਜ SC ਵਲੋਂ ਸਵੀਕਾਰ ਵੀ ਕਰ ਲਈ ਸੀ ਪਟੀਸ਼ਨ ਸੁਣਵਾਈ ਲਈ, ਤੇ 1-2 ਦਿਨਾਂ ਚ’ ਇਸ ਮਾਮਲੇ ਤੇ’ ਸੁਣਵਾਈ ਹੋਣੀ ਸੀ ਲੇਕਿਨ ਇਸ ਤੋਂ ਪਹਿਲਾ ਹੀ CBI ਨੇ ਅੱਜ CM ਕੈਂਪ ਦਫ਼ਤਰ ਤੇ ਹੋਰ ਪੰਜਾਬ ਦੇ ਇਲਾਕਿਆਂ ਰੇਡ ਕੀਤੀ ਗਈ ਆ ਤੇ ਹੁਣ ਮਾਮਲੇ ਤੇ’ CM ਮਾਨ ਦਾ ਵੀ ਵੱਡਾ ਬਿਆਨ ਆ ਗਿਆ ਆ
CM ਮਾਨ ਨੇ ਪੋਸਟ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਨੇ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ED ਤੇ CBI ਵਰਗੀਆਂ ਕੇਂਦਰੀ ਏਜੰਸੀਆਂ ਦੀ ਕਥਿਤ ਦੁਰਵਰਤੋਂ ਕੀਤੀ ਜਾ ਸਕਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਰਾਹੀਂ ਪੰਜਾਬ ਸਰਕਾਰ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਲੋਕਾਂ ਵੱਲੋਂ ਮਿਲ ਰਹੇ ਪਿਆਰ ਅਤੇ ਸਮਰਥਨ ਨੂੰ ਦੇਖਦਿਆਂ ਭਾਜਪਾ ਘਬਰਾਹਟ ਵਿੱਚ ਹੈ
