ਉੱਤਰ ਪ੍ਰਦੇਸ਼ ਦੇ ਮੇਰਠ ‘ਚ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ, ਪ੍ਰੇਮ ਵਿਆਹ ਅਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਲਡ਼ਕੇ ਦੇ ਭਰਾ ਅਤੇ ਪਿਤਾ ਨੇ ਉਸਦਾ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਖਾਸ ਗੱਲ ਇਹ ਹੈ ਕਿ ਗੋਲੀ ਲੱਗਣ ਪਿਛੋਂ ਇਲਾਜ ਦੀ ਬਜਾਏ ਪਰਿਵਾਰ ਵਾਲੇ ਤੰਤਰ-ਮੰਤਰ ਰਾਹੀਂ ਉਸਦੇ ਸਰੀਰ ‘ਤੇ ਕੁੱਕੜ ਬੰਨ੍ਹ ਕੇ ਉਸਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜਿਸਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਘਟਨਾ ਮੇਰਠ ਦੇ ਮਵਾਨਾ ਥਾਣੇ ਦੇ ਸਟਲਾ ਇਲਾਕੇ ਦੀ ਹੈ। ਜਿੱਥੇ ਫਿਰੀਜ਼ ਨਾਂ ਦੇ ਨੌਜਵਾਨ ਨੂੰ ਝਗੜੇ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ। ਦਰਅਸਲ ਫਿਰੋਜ਼ ਦੀ ਲਵ ਮੈਰਿਜ ਨੂੰ ਲੈ ਕੇ ਪਰਿਵਾਰ ਵਾਲੇ ਖਫਾ ਸਨ। ਇਸ ਗੱਲ ਨੂੰ ਲੈ ਕੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਫਰਾਰ ਚਲ ਰਹੇ ਪਿਓ ਪੁੱਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
