ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਉਪਮੰਡਲ ਦੇ ਸਰਪਾਰਾ ਪੰਚਾਇਤ ਦੇ ਕੰਧਾਰ ਪਿੰਡ ‘ਚ ਦੇਰ ਰਾਤ ਦੋ ਬੱਦਲ ਫੱਟ ਜਾਣ ਦੀ ਖਬਰ ਮਿਲੀ ਹੈ। ਜਿਸਦੇ ਕਾਰਣ ਲੋਕਾਂ ਦਾ ਭਾਰੀ ਨੁਕਸਾਨ ਹੋ ਗਿਆ। ਲੋਕਾਂ ਦੇ ਸੇਬ ਦੇ ਬਾਗਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਪ੍ਰਾਇਮਰੀ ਸਕੂਲ ਦੀ ਇਮਾਰਤ, ਯੂਥ ਕਲੱਬ ਦੀ ਇਮਾਰਤ ਅਤੇ ਹੋਰ ਲੋਕਾਂ ਦੇ ਘਰ ਹੜ੍ਹਾਂ ਕਾਰਨ ਰੁੜ੍ਹ ਗਏ ਅਤੇ ਕਈ ਘਰਾਂ ‘ਚ ਪਾਣੀ ਘਰਾਂ ਵੜ ਗਿਆ ਹੈ।
ਜਾਣਕਾਰੀ ਅਨੁਸਾਰ ਰਾਮਪੁਰ ਉਪਮੰਡਲ ਦੇ ਸਰਪਾਰਾ ਪੰਚਾਇਤ ਦੇ ਪਿੰਡ ਕੰਧਾਰ ਵਿੱਚ ਦੇਰ ਰਾਤ 11 ਵਜੇ ਅਚਾਨਕ ਬੱਦਲ ਫਟ ਗਿਆ ਅਤੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਹੜ੍ਹ ਵਿੱਚ ਗਾਵਾਂ, ਬਲਦ, ਭੇਡਾਂ ਅਤੇ ਬੱਕਰੀਆਂ ਵਹਿ ਗਈਆਂ। ਇਸ ਦੇ ਨਾਲ ਹੀ ਸੇਬਾਂ ਦੇ ਕਈ ਬਾਗਾਂ ਵਿੱਚ ਪਾਣੀ ਭਰ ਗਿਆ ਹੈ। ਇਸਤੋਂ ਬਾਅਦ ਫਿਰ ਤਿੰਨ ਵਜੇ ਬੱਦਲ ਫਟਣ ਕਾਰਨ ਆਏ ਹੜ੍ਹ ਨੇ ਤਬਾਹੀ ਮਚਾਈ। ਉਨ੍ਹਾਂ ਕਿਹਾ ਕਿ ਪਿੰਡ ਸਰਪਾਰਾ ਦਾ ਸੰਪਰਕ ਦੇਸ਼ ਅਤੇ ਦੁਨੀਆ ਨਾਲੋਂ ਟੁੱਟ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਪੀੜਤ ਲੋਕਾਂ ਨੂੰ ਤੁਰੰਤ ਰਾਹਤ ਦਿੱਤੀ ਜਾਵੇ।
