ਪੰਜਾਬ ਵਿੱਚ ਪਏ ਭਾਰੀ ਮੀਹ ਨੇ ਤਬਾਈ ਮਚਾ ਕੇ ਰੱਖ ਦਿੱਤੀ ਹੈ ਤੇ ਕਈ ਲੋਕ ਆਪਣੇ ਘਰ ਛੱਡਣ ਤੋ ਮਜ਼ਬੂਰ ਹੋ ਗਏ ਜਦਿਕ ਕਈ ਲੋਕਾਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ। ਅਜਿਹੇ ਵਿੱਚ ਹੜ੍ਹ ਪੀੜਿਤ ਲੋਕਾਂ ਦੀ ਮੱਦਦ ਲਈ ਪੰਜਾਬ ਸਰਕਾਰ ਤੇ ਕਈ ਸੰਸਥਾਵਾਂ ਵੱਲੋ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਉੱਥੇ ਹੀ ਹੁਣ ਬਾਲੀਵੁੱਡ ਅਦਾਕਾਰ ਅਤੇ ਸਮਾਜਸੇਵੀ ਸੋਨੂੰ ਸੂਦ ਵੀ ਪੰਜਾਬੀਆ ਦੀ ਮੱਦਦ ਲਈ ਅੱਗੇ ਆਏ ਹਨ। ਉਹਨਾਂ ਸੂਦ ਨੇ ਹਡ਼ ਪੀਡੀਤ ਲੋਕਾਂ ਦੀ ਮੱਦਦ ਲਈ ਇੱਕ ਹੈਲਮਲਾਈਨ ਨੰਬਰ ਵੀ ਜਾਰੀ ਕੀਤਾ ਹੈ।
ਸੋਨੂੰ ਸੂਦ ਨੇ ਟਵੀਟ ਕਰਦਿਆਂ ਲਿਖਿਆ, ‘ਮੇਰੇ ਪਿਆਰੇ ਪੰਜਾਬ, ਤੁਹਾਡੇ ਲਈ ਮੇਰਾ ਦਿਲ ਦੁਖਦਾ ਹੈ । ਕਿਉਂਕਿ ਹੜ੍ਹ ਉਸ ਧਰਤੀ ‘ਤੇ ਤਬਾਹੀ ਮਚਾ ਰਿਹਾ ਹੈ ਜਿਸ ਨੇ ਮੈਨੂੰ ਵੱਡਾ ਕੀਤਾ ਹੈ। ਅਜਿਹੇ ਵਿੱਚ ਮੈਂ ਬੇਕਾਰ ਖੜ੍ਹਾ ਰਹਿਣਾ ਬਰਦਾਸ਼ਤ ਨਹੀਂ ਕਰ ਸਕਦਾ । ਪੰਜਾਬ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਅਤੇ ਹੁਣ ਵਾਪਸ ਦੇਣ ਦਾ ਸਮਾਂ ਆ ਗਿਆ ਹੈ। ਅਸੀਂ ਇਕੱਠੇ ਮਿਲ ਕੇ ਇਸ ਤੂਫਾਨ ਦਾ ਸਾਹਮਣਾ ਕਰਾਂਗੇ, ਲੋੜਵੰਦ ਪੰਜਾਬੀਆਂ ਲਈ ਮੁੜ ਨਿਰਮਾਣ ਕਰਾਂਗੇ ਅਤੇ ਮਜ਼ਬੂਤ ਹੋਵਾਂਗੇ।’ ਉਨ੍ਹਾਂ ਨੇ ਆਪਣੇ ਇਸ ਟਵੀਟ ਵਿੱਚ ਸੂਦ ਚੈਰਿਟੀ ਫਾਊਂਡੇਸ਼ਨ ਦਾ ਨੰਬਰ 78886-75107 ਵੀ ਜਾਰੀ ਕੀਤਾ ਹੈ। ਨਾਲ ਹੀ ਲਿਖਿਆ ਹੈ ਕਿ ਕੋਈ ਵੀ ਲੋੜਵੰਦ ਇਸ ਨੰਬਰ ‘ਤੇ ਸਾਨੂੰ SMS ਰਾਹੀਂ ਸੰਦੇਸ਼ ਭੇਜ ਸਕਦਾ ਹੈ। ਉਸ ਤੱਕ ਮਦਦ ਪਹੁੰਚ ਜਾਵੇਗੀ।
