ਸਮਾਣਾ ਵਿੱਚ ਨਸ਼ੇੜੀ ਪੀਆਰਟੀਸੀ ਦੀ ਬੱਸ ਹੀ ਭਜਾ ਕੇ ਲੈ ਗਏ

ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਪਰਦੀਆ ਰਹਿੰਦੀਆ ਹਨ। ਅਜਿਹੀ ਹੀ ਇੱਕ ਹੋਰ ਘਟਨਾ ਸਮਾਣਾ ਇਲਾਕੇ ਤੋ ਸਾਹਮਣੇ ਆਈ ਹੈ, ਜਿੱਥੇ ਨਸ਼ੇ ਵਿੱਚ ਟੱਲੀ ਹੋ ਨਸ਼ੇੜੀਆਂ ਪੀਆਰਟੀਸੀ ਦੀ ਬੱਸ ਚੋਰੀ ਕਰ ਫਰਾਰ ਹੋ ਗਏ। ਇਸ ਦੋਰਾਨ ਚੋਰੀ ਕਰਨ ਵਾਲਾ ਵਿਅਕਤੀ ਬੱਸ ਵਿੱਚ ਹੀ ਸੁੱਤਾ ਪਿਆ ਹੋਇਆ ਸੀ।

ਮਿਲੀ ਜਾਣਕਾਰੀ ਅਨੁਸਾਰ, ਇਹ ਬੱਸ ਸਮਾਣਾ ਤੋਂ ਤਲਵੰਡੀ ਮਲਿਕ ਰੂਟ ‘ਤੇ ਚੱਲਦੀ ਹੈ ਅਤੇ ਪਿੰਡ ਤਲਵੰਡੀ ਨੂੰ ਜਾਂਦੀ ਹੈ ਤਾਂ ਪੀਆਰਟੀਸੀ ਦੇ ਡਰਾਈਵਰ ਨੇ ਉਸਨੂੰ ਉੱਥੇ ਹੀ ਖੜ੍ਹਾ ਕਰ ਦਿੱਤਾ ਪਰ ਡਰਾਈਵਰ ਅਤੇ ਕੰਡਕਟਰ ਦੋਵੇਂ ਬੱਸ ਦੇ ਅੰਦਰ ਨਹੀਂ ਸਨ, ਨਸ਼ੇੜੀ ਨੇ ਇਸਦਾ ਫਾਇਦਾ ਉਠਾਇਆ ਅਤੇ ਬੱਸ ਭਜਾ ਕੇ ਲੈ ਗਏ।