ਸਮਾਣਾ ਵਿੱਚ ਨਸ਼ੇੜੀ ਪੀਆਰਟੀਸੀ ਦੀ ਬੱਸ ਹੀ ਭਜਾ ਕੇ ਲੈ ਗਏ - Punjab Nation TV

ਸਮਾਣਾ ਵਿੱਚ ਨਸ਼ੇੜੀ ਪੀਆਰਟੀਸੀ ਦੀ ਬੱਸ ਹੀ ਭਜਾ ਕੇ ਲੈ ਗਏ

ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਪਰਦੀਆ ਰਹਿੰਦੀਆ ਹਨ। ਅਜਿਹੀ ਹੀ ਇੱਕ ਹੋਰ ਘਟਨਾ ਸਮਾਣਾ ਇਲਾਕੇ ਤੋ ਸਾਹਮਣੇ ਆਈ ਹੈ, ਜਿੱਥੇ ਨਸ਼ੇ ਵਿੱਚ ਟੱਲੀ ਹੋ ਨਸ਼ੇੜੀਆਂ ਪੀਆਰਟੀਸੀ ਦੀ ਬੱਸ ਚੋਰੀ ਕਰ ਫਰਾਰ ਹੋ ਗਏ। ਇਸ ਦੋਰਾਨ ਚੋਰੀ ਕਰਨ ਵਾਲਾ ਵਿਅਕਤੀ ਬੱਸ ਵਿੱਚ ਹੀ ਸੁੱਤਾ ਪਿਆ ਹੋਇਆ ਸੀ।

ਮਿਲੀ ਜਾਣਕਾਰੀ ਅਨੁਸਾਰ, ਇਹ ਬੱਸ ਸਮਾਣਾ ਤੋਂ ਤਲਵੰਡੀ ਮਲਿਕ ਰੂਟ ‘ਤੇ ਚੱਲਦੀ ਹੈ ਅਤੇ ਪਿੰਡ ਤਲਵੰਡੀ ਨੂੰ ਜਾਂਦੀ ਹੈ ਤਾਂ ਪੀਆਰਟੀਸੀ ਦੇ ਡਰਾਈਵਰ ਨੇ ਉਸਨੂੰ ਉੱਥੇ ਹੀ ਖੜ੍ਹਾ ਕਰ ਦਿੱਤਾ ਪਰ ਡਰਾਈਵਰ ਅਤੇ ਕੰਡਕਟਰ ਦੋਵੇਂ ਬੱਸ ਦੇ ਅੰਦਰ ਨਹੀਂ ਸਨ, ਨਸ਼ੇੜੀ ਨੇ ਇਸਦਾ ਫਾਇਦਾ ਉਠਾਇਆ ਅਤੇ ਬੱਸ ਭਜਾ ਕੇ ਲੈ ਗਏ।