ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਵਿੱਚ ਬੀਤੀ ਰਾਤ ਬੱਦਲ ਫਟਣ ਕਾਰਨ ਭਾਰੀ ਤਬਾਹੀ ਮਚ ਗਈ। ਸਿਰਮੌਰੀਤਲ ਪਿੰਡ ਵਿੱਚ ਇੱਕ ਘਰ ਅਚਾਨਕ ਹੜ੍ਹ ਕਾਰਨ ਪੂਰੀ ਤਰ੍ਹਾਂ ਢਹਿ ਗਿਆ। ਜਿਸ ਕਾਰਨ ਇੱਕ ਹੀ ਪਰਿਵਾਰ ਦੇ 5 ਲੋਕ ਇਸਦੀ ਲਪੇਟ ਵਿੱਚ ਆ ਗਏ ਅਤੇ ਪੰਜ ਵਿਅਕਤੀ ਅਜੇ ਵੀ ਲਾਪਤਾ ਹਨ।
ਸਥਾਨਕ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਕੇ ਬਚਾਅ ‘ਚ ਜੁਟੀ ਹੋਈ ਹੈ। ਇਸ ਘਟਨਾ ਵਿੱਚ ਪਿੰਡ ਦੇ 3 ਹੋਰ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪਿੰਡ ਵਾਸੀਆਂ ਦੀ ਉਪਜਾਊ ਜ਼ਮੀਨ ਵੀ ਵਹਿ ਗਈ ਹੈ। ਇਸਤੋਂ ਬਾਅਦ ਪਿੰਡ ਵਿੱਚ ਹਫੜਾ-ਦਫੜੀ ਮਚ ਗਈ ਅਤੇ ਲੋਕਾਂ ਨੇ ਪੂਰੀ ਰਾਤ ਦਹਿਸ਼ਤ ਵਿੱਚ ਕੱਟੀ।
