ਬਿਆਸ ਦਰਿਆ ਵਿੱਚ ਛਾਲ ਮਾਰਨ ਵਾਲੇ ਦੋ ਸਕੇ ਭਰਾਵਾਂ ਵਿੱਚੋ ਇੱਕ ਭਰਾ ਦੀ ਮਿਲੀ ਲਾਸ਼

ਕੁੱਝ ਦਿਨ ਪਹਿਲਾ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਅਧੀਨ ਪੈਂਦੇ ਗੋਇੰਦਵਾਲ ਤੋ ਬਿਆਸ ਦਰਿਆ ‘ਤੇ ਬਣੇ ਪੁਲ ਤੋਂ ਦੋ ਸਕੇ ਭਰਾਵਾਂ ਨੇ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਸੀ।  ਮਿਲੀ ਜਾਣਕਾਰੀ ਦੇ ਮੁਤਾਬਕ 16 ਦਿਨਾਂ ਬਾਅਦ ਛੋਟੇ ਭਰਾ ਜਸ਼ਨਬੀਰ ਢਿੱਲੋਂ ਦੀ ਲਾਸ਼ ਮੰਡ ਚੌਧਰੀਵਾਲ ਇਲਾਕੇ ਵਿੱਚੋਂ ਮਿਲੀ ਹੈ।

ਦੱਸਿਆ ਜਾ ਰਿਹਾ ਹੈ ਕਿ ਜਸ਼ਨਬੀਰ ਦੇ ਪਿਤਾ ਅਤੇ ਦੋਸਤ ਵੱਲੋਂ ਜਸ਼ਨਬੀਰ ਸਿੰਘ ਦੀ ਪਹਿਚਾਣ ਬਰੇਸਲੇਟ ਅਤੇ ਜੁੱਤੀਆਂ ਨਾਲ ਕੀਤੀ ਗਈ ਹੈ। ਡੀਐਸਪੀ ਸੁਲਤਾਨਪੁਰ ਲੋਧੀ ਵੱਲੋਂ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਹੈ।

Tags :