(ਕੈਨੇਡਾ) : ਪੰਜਾਬ ਭਵਨ ਸਰੀ ਕੈਨੇਡਾ ਵਲੋਂ ਸ੍ਰੀਮਤੀ ਮਨਜੀਤ ਕੌਰ ਗਿੱਲ ਨੂੰ ਉਹਨਾਂ ਦੀਆਂ ਸਮਾਜਿਕ ਸੇਵਾਵਾਂ ਬਦਲੇ ਸਰਦਾਰ ਅਰਜੁਨ ਸਿੰਘ ਮੈਮੋਰੀਅਲ ਅਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸਰਦਾਰ ਸੁੱਖੀ ਬਾਠ ਜੀ ਨੇ ਇਹ ਮਾਣ ਸਨਮਾਨ ਦਿੰਦਿਆਂ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਪਿਛਲੇ 50 ਸਾਲ ਤੋਂ ਸਰਦਾਰ ਅਰਜੁਨ ਸਿੰਘ ਆਵਾਰਡ ਹਰ ਸਾਲ ਉਨ੍ਹਾਂ ਸ਼ਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ ਜਿਹਨਾ ਨੇ ਸਮਾਜ ਵਿੱਚ ਵਿਚਰਦਿਆਂ ਕੋਈ ਸਮਾਜਿਕ ਸੇਵਾਵਾਂ ਨਿਭਾਈਆਂ ਹੋਣ ਇਸ ਵਾਰ ਇਹ ਅਵਾਰਡ ਉੱਘੀ ਸਮਾਜ ਸੇਵਿਕਾ ਮੈਡਮ ਮਨਜੀਤ ਕੌਰ ਨੂੰ ਦਿੰਦਿਆਂ ਮਾਣ ਅਤੇ ਫ਼ਕਰ ਮਹਿਸੂਸ ਹੋ ਰਿਹਾ ਹੈ
