(ਬਠਿੰਡਾ) : ਪੰਜਾਬ ਵਿੱਚ ਮਸੀਹ ਭਾਈਚਾਰੇ ਦੀ ਅਵਾਜ ਬਣ ਕੇ ਆਵਾਜ਼ ਬੁਲੰਦ ਕਰਨ ਵਾਲੀ ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਅੱਜ ਬਠਿੰਡਾ ਵਿਖੇ ਮਸੀਹ ਭਾਈਚਾਰੇ ਦੇ ਬੁਲਾਵੇ ਤੇ ਪਾਸਟਰ ਕੁਲਵਿੰਦਰ ਗਿੱਲ ਬਠਿੰਡਾ ਜੀ ਦੇ ਚਰਚ ਪਹੁੰਚੀ। ਇਸ ਪ੍ਰੋਗਰਾਮ ਵਿੱਚ ਪਾਸਟਰ ਹਰਜੀਤ ਸੰਧੂ ਜੀ ਪ੍ਰਧਾਨ ਪਾਸਟਰ ਵਿੰਗ, ਸ਼੍ਰੀ ਜਤਿੰਦਰ ਮਸੀਹ ਗੌਰਵ ਪ੍ਰਧਾਨ ਯੂਥ ਵਿੰਗ, ਸ੍ਰੀ ਵਲੈਤ ਮਸੀਹ ਬੰਟੀ ਅਜਨਾਲਾ ਕੋ ਆਰਡੀਨੇਟਰ ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਅਤੇ ਸ਼੍ਰੀ ਲੂਕਸ ਮਸੀਹ ਜਰਨਲ ਸਕੱਤਰ ਗਲੋਬਲ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਜਿਲ੍ਹਾ ਬਠਿੰਡਾ ਵਿੱਚ ਟੀਮ ਦਾ ਗਠਨ ਵੀ ਕੀਤਾ ਗਿਆ। ਜਿਸ ਵਿੱਚ ਪਾਸਟਰ ਵਿੰਗ ਦਾ ਪ੍ਰਧਾਨ ਕੁਲਵਿੰਦਰ ਗਿੱਲ ਜੀ ਨੂੰ ਜਿਲ੍ਹਾ ਪ੍ਰਧਾਨ ਪਾਸਟਰ ਵਿੰਗ, ਪਾਸਟਰ ਸਿਕੰਦਰ ਮਸੀਹ ਜੀ ਨੂੰ ਪੰਜਾਬ ਦਾ ਜਰਨਲ ਸਕੱਤਰ ਪਾਸਟਰ ਵਿੰਗ, ਪਾਸਟਰ ਸੁਸ਼ੀਲ ਖੁਰਾਣਾ ਜੀ ਨੂੰ ਪਾਸਟਰ ਵਿੰਗ ਮੀਤ ਪ੍ਰਧਾਨ ਪੰਜਾਬ, ਪਾਸਟਰ ਵਿਕਟਰ ਅਬਰਾਹਾਮ ਜੀ ਸੇਕ੍ਰੇਟਰੀ ਜਿਲ੍ਹਾ ਬਠਿੰਡਾ, ਮਹਿਲਾ ਵਿੰਗ ਪ੍ਰਧਾਨ ਪਾਸਟਰ ਕਿਰਨਦੀਪ ਗਿੱਲ, ਯੂਥ ਵਿੰਗ ਪ੍ਰਧਾਨ ਪਾਸਟਰ ਅਜੇ ਭੱਟੀ ਅਤੇ ਜਿਲ੍ਹਾ ਬਠਿੰਡਾ ਕੋ ਆਰਡੀਨੇਟਰ ਪਾਸਟਰ ਫਰਾਂਸਿਸ ਜੀ ਨੂੰ ਨਿਯੁਕਤ ਕੀਤਾ ਅਤੇ ਇਸ ਮੌਕੇ ਤੇ ਹੋਰ ਵੀ ਕਈ ਨਿਯੁਕਤੀਆਂ ਕਰ ਕੇ ਬਠਿੰਡਾ ਵਿੱਚ ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ

