‘ਆਪ’ ਵਿਧਾਇਕਾ ਇੰਦਰਜੀਤ ਕੌਰ ਨਾਲ ਸਦਨ ਦੇ ਬਾਹਰ ਗੱਲਬਾਤ ਕਰਦਿਆ ਮਹਿਲਾਵਾਂ ਨੂੰ ਮਿਲਣ ਵਾਲੇ 1000 ਰੁਪਏ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਮੁਫ਼ਤ ਸਫ਼ਰ ਨਾਲ ਖੁਸ਼ ਹਨ, ਪੰਜਾਬ ਦੀ ਹੋ ਰਹੀ ਤਰੱਕੀ ਤੋਂ ਬਹੁਤ ਖੁਸ਼ ਹਨ, ਆਪਣੇ ਬੱਚਿਆਂ ਨੂੰ ਮਿਲ ਰਹੀਆਂ ਨੌਕਰੀਆਂ ਤੋਂ ਖੁਸ਼ ਹਨ, ਕਰੀਬ 7000 ਰੁਪਏ ਬਿਜਲੀ ਦਾ ਬਿੱਲ ਬਚਣ ‘ਤੇ ਖੁਸ਼ ਹਨ ਤੇ ਹੁਣ ਸਾਨੂੰ 1000 ਰੁਪਏ ਬਾਰੇ ਕਦੇ ਕਿਸੇ ਨੇ ਨਹੀਂ ਪੁੱਛਿਆ।
ਵਿਧਾਇਕਾ ਇੰਦਰਜੀਤ ਕੌਰ ਨੇ ਕਿਹਾ ਕਿ 1000 ਰੁਪਏ ਨੂੰ ਲੈ ਕੇ ਔਰਤਾਂ ਨੂੰ ਬਹੁਤ ਕਾਹਲੀ ਨਹੀਂ ਪਈ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਮਾਨ ਸਰਕਾਰ ਨੇ ਆਪਣੀਆਂ 3 ਗਾਰੰਟੀਆਂ ‘ਤੇ ਬੇਹਤਰ ਕੰਮ ਕੀਤਾ ਹੈ। ਬਾਕੀ ਵਾਅਦਾ ਪੂਰਾ ਜ਼ਰੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲ ਸਕੀਮ ਤਹਿਤ ਜਿਥੇ ਹੁਣ ਤੱਕ ਸਰਕਾਰੀ ਸਕੂਲ ਦੀ ਯੂਨੀਫਾਰਮ ਤਿਆਰ ਕੀਤੀ ਜਾ ਰਹੀ ਹੈ ਹੁਣ ਅੱਗੇ ਆ ਕੇ ਪ੍ਰਾਈਵੇਟ ਸਕੂਲਾਂ ਦੀਆਂ ਵੀ ਵਰਦੀਆਂ ਵੀ ਬਣਾਈਆਂ ਜਾਣਗੀਆਂ। ਇਸ ਤਰ੍ਹਾਂ ਔਰਤਾਂ ਨੂੰ ਰੋਜ਼ਗਾਰ ਮਿਲੇਗਾ ਤੇ ਪੰਜਾਬ ਹੋਰ ਤਰੱਕੀ ਕਰੇਗਾ।
