ਯੂਪੀ ਦੇ ਕਾਸਗੰਜ ਇਲਾਕੇ ਦੇ ਰਹਿਣ ਵਾਲੇ ਦੋਸਤਾਂ ਦੇ ਨਾਲ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਨਹਿਰ ‘ਤੇ ਨਹਾਉਣ ਗਏ 8 ਵਿਚੋਂ 5 ਦੋਸਤਾਂ ਦੀ ਡੁੱਬਣ ਦੇ ਨਾਲ ਮੌਤ ਹੋ ਗਈ । ਦੋਸਤ ਘੁੰਮਣ ਲਈ ਨਹਿਰ ‘ਤੇ ਗਏ ਸਨ ਤੇ ਬਾਅਦ ਵਿਚ ਉਹ ਉਥੇ ਨਹਾਉਣ ਲੱਗ ਗਏ।
5 ਵਿਚੋਂ 4 ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ ਤੇ ਇਕ ਦੀ ਭਾਲ ਜਾਰੀ ਹੈ। ਮੌਕੇ ‘ਤੇ ਪ੍ਰਸ਼ਾਸਨ ਤੇ ਰੈਸਕਿਊ ਟੀਮ ਪਹੁੰਚ ਚੁੱਕੀ ਹੈ। ਨੌਜਵਾਨਾਂ ਦੀ ਉਮਰ 14 ਤੋਂ 22 ਸਾਲ ਤੱਕ ਦੱਸੀ ਜਾ ਰਹੀ ਹੈ। 4 ਨੌਜਵਾਨਾਂ ਦਾ ਰੈਸਕਿਊ ਕੀਤਾ ਜਾ ਚੁੱਕਾ ਹੈ ਜਦੋਂ ਕਿ ਇਕ ਦੀ ਭਾਲ ਅਜੇ ਵੀ ਜਾਰੀ ਹੈ।
