ਚਮਤਕਾਰ: ਡਾਕਟਰਾਂ ਨੇ ਇਨਸਾਨ ਵਿੱਚ ਲਗਾਈ ਸੂਰ ਦੀ ਕਿਡਨੀ

ਦੁਨੀਆ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਕਿਸੇ ਸੂਰ ਦੀ ਕਿਡਨੀ ਇਨਸਾਨ ਵਿੱਚ ਟਰਾਂਸਪਲਾਂਟ ਕੀਤੀ ਗਈ ਹੈ। ਇਹ ਕਾਰਨਾਮਾ ਅਮਰੀਕਾ ਵਿਚ ਮੈਸੇਚਿਉਸੇਟਸ ਹਸਪਤਾਲ ਦੇ ਡਾਕਟਰਾਂ ਨੇ ਕੀਤਾ ਹੈ। ਡਾਕਟਰਾਂ ਨੇ ਰਿਚਰਡ ਸਲਾਯਮੇਨ ਨਾਂ ਦੇ ਵਿਅਕਤੀ ਦੀ ਕਿਡਨੀ ਟਰਾਂਸਪਲਾਂਟ ਕੀਤੀ ਹੈ ਜਿਸ ਦੀ ਉਮਰ 62 ਸਾਲ ਹੈ।

ਇਸ ਰਿਸਰਚ ਨੂੰ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਰਿਚਰਡ ਕਾਫੀ ਸਮੇਂ ਤੋਂ ਸ਼ੂਗਰ ਦਾ ਸ਼ਿਕਾਰ ਸੀ। ਉੁਸਦੀ ਕਿਡਨੀ ਖਰਾਬ ਹੋ ਗਈ। ਹੁਣ ਰਿਚਰਡ ਨੂੰ ਜਿਸ ਸੂਰ ਦੀ ਕਿਡਨੀ ਲਗਾਈ ਗਈ ਹੈ, ਇਸਨੂੰ ਮੈਸੇਚਿਉਸੇਟਸ ਦੇ ਕੈਮਬ੍ਰਿਜ ਸੈਂਟਰ ਦੇ ਈਜੇਨੇਸਿਸ ‘ਤੇ ਵਿਕਸਿਤ ਕੀਤਾ ਗਿਆ ਹੈ।

Tags :