ਜਲੰਧਰ : ਪਿਛਲੇ ਦਿਨੀ ਪ੍ਰੈਸ ਕਾਨਫਰੈਂਸ ਕਰਕੇ ਮਸੀਹ ਧਰਮ ਖਿਲਾਫ ਟਿੱਪਣੀ ਕਰਨ ਵਾਲੇ ਤੇ ED ਦਫਤਰ ਮੂਹਰੇ ਪਸਟਰਾਂ ਦਾ ਪੁਤਲਾ ਸਾੜਨ ਵਾਲੇ ਪੰਜਾਬ ਬਚਾਓ ਮੋਰਚਾ ਦੇ ਪ੍ਰਧਾਨ ਤੇਜਸਵੀ ਮਿਨਹਾਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ l ਤੁਹਾਨੂੰ ਦਸੱਦੀਏ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਜਤਿੰਦਰ ਮਸੀਹ ਗੌਰਵ ਦੇ ਸਖ਼ਤ ਰੁੱਖ ਤੇ ਜਲੰਧਰ ਪੁਲਿਸ ਨੇ ਤੇਜੱਸਵੀ ਮਿਨਹਾਸ ਨੂੰ ਜੋ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਨੂੰ ਅੱਜ ਕਾਨੂੰਨੀ ਕਾਰਵਾਹੀ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮੌਕੇ ਤੇ ਚੇਅਰਮੈਨ ਸਾਬ ਵੱਲੋ ਪੰਜਾਬ ਵਸਦੇ ਮਸੀਹ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਤੁਹਾਡੀ ਮੰਗ ਪੂਰੀ ਕਰ ਦਿੱਤੀ ਗਈ ਹੈ ਤੇ ਸੋਮਵਾਰ PAP ਚੋਂਕ ਚ’ ਦਿੱਤਾ ਜਾ ਰਿਹਾ ਧਰਨਾ ਮੁਲਤਵੀ ਕਰ ਦਿੱਤਾ ਜਾਵੇ। ਓਹਨਾ ਨੇ ਕਿਹਾ ਕਿ ਘੱਟ ਗਿਣਤੀਆ ਖਿਲਾਫ ਕੋਈ ਵੀ ਵਿਅਕਤੀ ਅਗਰ ਕਿਸੇ ਕਿਸਮ ਦਾ ਕੰਮ ਕਰੇਗਾ ਤਾਂ ਉਸਨੂੰ ਘੱਟ ਗਿਣਤੀ ਕਮਿਸ਼ਨ ਦਾ ਸਾਹਮਣਾ ਕਰਨਾ ਪਵੇਗਾ ਅਤੇ ਮੈ ਇਹ ਨਿਸ਼ਚਿਤ ਕਰਗਾ ਕੇ ਕੋਈ ਵੀ ਵਿਅਕਤੀ ਵਿਸ਼ੇਸ਼ ਘੱਟ ਗਿਣਤੀਆਂ ਦੇ ਹਿੱਤਾਂ ਨੂੰ ਨੁਕਸਾਨ ਨਾ ਪਹੁੰਚਾਵੇ

#jatindermasihgaurav #tejsviminhas #tejsviminhasarrested #jalandharnews
