ਪਰਿਵਾਰਕ ਨਾਲ਼ ਜਾ ਰਹੀ 12 ਸਾਲਾ ਬੱਚੀ ਦੀ ਹੋਈ ਮੌ/ਤ

ਫਿਲੌਰ ਦੇ ਪਿੰਡ ਗੜੇ ਨੇੜੇ ਨੈਸ਼ਨਲ ਹਾਈਵੇ ‘ਤੇ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ 12 ਸਾਲਾ ਬੱਚੀ ਦੀ ਮੌਕੇ ‘ਤੇ ਮੌਤ ਹੋ ਗਈ। ਬੱਚੀ ਸੜਕ ਕਿਨਾਰੇ ਪਰਿਵਾਰਕ ਮੈਂਬਰ ਨਾਲ ਜਾ ਰਹੀ ਸੀ।

ਪੁਲਿਸ ਮੌਕੇ ‘ਤੇ ਪਹੁੰਚ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਕਾਰ ਚਾਲਕ ਦੀ ਪਹਿਚਾਣ ਹੋ ਗਈ ਹੈ ਅਤੇ ਉਹ ਖੁਦ ਵੀ ਜ਼ਖ਼ਮੀ ਹੋ ਕੇ ਹਸਪਤਾਲ ਵਿੱਚ ਦਾਖਲ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਪੁਲਿਸ ਨੇ ਹਾਈਵੇ ‘ਤੇ ਸੰਭਲ ਕੇ ਗੱਡੀ ਚਲਾਉਣ ਦੀ ਅਪੀਲ ਕੀਤੀ ਹੈ।