ਟਰੇਨ ਲੇਟ ਆਉਣ ਕਰਕੇ ਵਿਦਿਆਰਥੀ ਹੋਇਆ ਮਾਲੋ-ਮਾਲ, ਪੇਪਰ ਛੁੱਟਣ ‘ਤੇ ਮਿਲਿਆ 9 ਲੱਖ ਰੁਪਏ

ਉੱਤਰ ਪ੍ਰਦੇਸ਼ : ਭਾਰਤੀ ਰੇਲਵੇ ਦੀ ਲਾਪਰਵਾਹੀ ਅਤੇ ਟ੍ਰੇਨਾਂ ਦੀ ਦੇਰੀ ਕਾਰਨ ਪ੍ਰੇਸ਼ਾਨ ਹੋਣ ਵਾਲੇ ਮੁਸਾਫਿਰਾਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੀ ਇੱਕ ਵਿਦਿਆਰਥਣ ਨੇ ਰੇਲਵੇ ਵਿਰੁੱਧ ਕਾਨੂੰਨੀ ਲੜਾਈ ਜਿੱਤ ਕੇ ਮਿਸਾਲ ਪੈਦਾ ਕੀਤੀ ਹੈ। ਟ੍ਰੇਨ ਦੇ ਦੇਰੀ ਨਾਲ ਪਹੁੰਚਣ ਕਾਰਨ ਪ੍ਰੀਖਿਆ ਤੋਂ ਵਾਂਝੀ ਰਹੀ ਵਿਦਿਆਰਥਣ ਨੂੰ ਹੁਣ ਰੇਲਵੇ 9.10 ਲੱਖ ਰੁਪਏ ਦਾ ਮੁਆਵਜ਼ਾ ਦੇਵੇਗਾ

ਕੀ ਹੈ ਪੂਰਾ ਮਾਮਲਾ?
ਘਟਨਾ ਮਈ 2018 ਦੀ ਹੈ, ਜਦੋਂ ਬਸਤੀ ਜ਼ਿਲ੍ਹੇ ਦੀ ਰਹਿਣ ਵਾਲੀ ਸਮ੍ਰਿਧੀ ਨੇ ਲਖਨਊ ਦੇ ਜੈ ਨਰਾਇਣ ਪੀ.ਜੀ. ਕਾਲਜ ਵਿੱਚ B.Sc ਬਾਇਓਟੈਕਨਾਲੋਜੀ ਦੀ ਪ੍ਰਵੇਸ਼ ਪ੍ਰੀਖਿਆ ਦੇਣੀ ਸੀ। ਸਮ੍ਰਿਧੀ ਨੇ ਲਖਨਊ ਪਹੁੰਚਣ ਲਈ ਇੰਟਰਸਿਟੀ ਸੁਪਰਫਾਸਟ ਟ੍ਰੇਨ ਦੀ ਟਿਕਟ ਬੁੱਕ ਕੀਤੀ ਸੀ, ਜਿਸ ਨੇ ਸਵੇਰੇ 11 ਵਜੇ ਲਖਨਊ ਪਹੁੰਚਣਾ ਸੀ। ਪਰ ਟ੍ਰੇਨ ਆਪਣੇ ਨਿਰਧਾਰਤ ਸਮੇਂ ਤੋਂ ਢਾਈ ਘੰਟੇ ਦੇਰੀ ਨਾਲ ਪਹੁੰਚੀ, ਜਿਸ ਕਾਰਨ ਸਮ੍ਰਿਧੀ ਪ੍ਰੀਖਿਆ ਕੇਂਦਰ ‘ਤੇ ਸਮੇਂ ਸਿਰ ਨਹੀਂ ਪਹੁੰਚ ਸਕੀ ਅਤੇ ਉਸ ਦਾ ਪੂਰਾ ਸਾਲ ਖਰਾਬ ਹੋ ਗਿਆ

7 ਸਾਲ ਚੱਲੀ ਕਾਨੂੰਨੀ ਲੜਾਈ
ਆਪਣੇ ਭਵਿੱਖ ਦੇ ਨੁਕਸਾਨ ਤੋਂ ਦੁਖੀ ਹੋ ਕੇ ਸਮ੍ਰਿਧੀ ਨੇ ਜ਼ਿਲ੍ਹਾ ਖਪਤਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ। ਉਸ ਨੇ ਰੇਲਵੇ ਤੋਂ 20 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਵਿਦਿਆਰਥਣ ਦੇ ਵਕੀਲ ਪ੍ਰਭਾਕਰ ਮਿਸ਼ਰਾ ਅਨੁਸਾਰ, ਰੇਲਵੇ ਨੇ ਅਦਾਲਤ ਵਿੱਚ ਟ੍ਰੇਨ ਦੀ ਦੇਰੀ ਨੂੰ ਤਾਂ ਸਵੀਕਾਰ ਕੀਤਾ ਪਰ ਇਸ ਦਾ ਕੋਈ ਠੋਸ ਕਾਰਨ ਨਹੀਂ ਦੱਸ ਸਕਿਆ। ਇਹ ਕਾਨੂੰਨੀ ਲੜਾਈ ਲਗਭਗ ਸੱਤ ਸਾਲਾਂ ਤੱਕ ਚੱਲੀ

ਅਦਾਲਤ ਦਾ ਫੈਸਲਾ
ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਰੇਲਵੇ ਨੂੰ ਸੇਵਾਵਾਂ ਵਿੱਚ ਕੁਤਾਹੀ ਦਾ ਦੋਸ਼ੀ ਪਾਇਆ। ਅਦਾਲਤ ਨੇ ਹੇਠ ਲਿਖੇ ਨਿਰਦੇਸ਼ ਦਿੱਤੇ ਹਨ:

ਰੇਲਵੇ ਨੂੰ 45 ਦਿਨਾਂ ਦੇ ਅੰਦਰ ਵਿਦਿਆਰਥਣ ਨੂੰ 9.10 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਹੋਵੇਗਾ

#GoogleNews #GoogleViralNews #GoogleTrendingNews #MostViewNews #TrendingNews