ਮੂਸੇਵਾਲਾ ਦੇ ਮਾਪਿਆਂ ਵੱਲੋਂ ਲਾਏ ਇਲਜ਼ਾਮਾਂ ‘ਤੇ ਬੰਟੀ ਬੈਂਸ ਦਾ ਵੱਡਾ ਖੁਲਾਸਾ, ਕਿਹਾ- ‘ਮੈਂ ਸਹੀ ਹਾਂ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੱਲੋਂ ਬੀਤੇ ਦਿਨੀਂ ਮਾਨਸਾ ਦੇ SSP ਦਫ਼ਤਰ ਬਾਹਰ ਦਿੱਤੇ ਗਏ ਧਰਨੇ ਤੋਂ ਬਾਅਦ ਹੁਣ ਮਿਊਜ਼ਿਕ ਪ੍ਰੋਡਿਊਸਰ ਬੰਟੀ ਬੈਂਸ ਨੇ ਆਪਣਾ ਪੱਖ ਸਾਹਮਣੇ ਰੱਖਿਆ ਹੈ। ਬੰਟੀ ਬੈਂਸ ਨੇ ਸੋਸ਼ਲ ਮੀਡੀਆ ਰਾਹੀਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੁਆਰਾ ਲਗਾਏ ਗਏ ਵਿੱਤੀ ਹੇਰਾਫੇਰੀ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ

ਬੰਟੀ ਬੈਂਸ ਨੇ ਸੋਸ਼ਲ ਮੀਡੀਆ ਤੇ ਲਿਖਿਆ :

ਹਿਸਾਬ ਕਿਤਾਬ ਕਦੇ ਵੀ ਮੇਰੇ ਕੋਲ ਨਹੀਂ ਆਇਆ.. ਨਾ One Digital – Shabir Momin ਨੇ ਮੈਨੂੰ ਕਦੇ ਦੱਸਿਆ ਕਿੰਨੇ ਪੈਸੇ ਮੈਂ ਭੇਜ ਦਿੱਤੇ ਅੰਕਲ ਆਂਟੀ ਨੂੰ। ਨਾ ਅੰਕਲ ਨੇ ਮੈਨੂੰ ਪਿਛਲੇ 4, 5 ਮਹੀਨਿਆਂ ਤੋਂ ਦੱਸਿਆ ਕਿ ਸਾਡੇ ਕਿੰਨੇ ਪੈਂਡਿੰਗ ਹਨ Shabir Momin ਕੋਲ.. ਮੈਨੂੰ ਕਮੈਂਟਸ ਵਿੱਚ ਆਖ ਰਹੇ ਹੋ ਹਿਸਾਬ ਦੇ ਫੈਮਿਲੀ ਨੂੰ। ਮੈਂ ਕਿਹੜੀ ਕਾਪੀ ‘ਤੇ ਲਿਖ ਕੇ ਲੁਕੋ ਰੱਖਿਆ ਜੋ ਮੈਂ ਦੇ ਦੇਵਾਂ।
ਮੇਰਾ ਕੰਮ ਹੁੰਦਾ ਸੀ ਗਾਣਾ Music Producer ਜਾਂ ਸਿੱਧੂ ਨੇ ਗਰੁੱਪ ਵਿੱਚ ਜਾਂ ਵਟਸਐਪ ‘ਤੇ ਭੇਜਿਆ।
ਮੈਂ One Digital ਦੇ ਗਰੁੱਪ ਵਿੱਚ ਭੇਜ ਦਿੰਦਾ ਸੀ ਕਿ ਇੰਨੀ ਤਰੀਕ ਨੂੰ ਰਿਲੀਜ਼ ਕਰ ਦਿਓ..
ਐਗਰੀਮੈਂਟ ਸਿੱਧੂ ਫੈਮਿਲੀ ਦਾ Shabir Momin ਨਾਲ ਹੈ ਜਾਂ ਸੀ।
ਪੈਸੇ Shabir Momin ਕੋਲੋਂ ਸਿੱਧੂ ਫੈਮਿਲੀ ਨੂੰ ਜਾਂਦੇ ਸੀ ਜਾਂ ਪੈਂਡਿੰਗ ਹਨ।
ਮੈਂ ਤਾਂ ਕਹਿਣਾ ਹੀ ਹੈ Shabir Momin ਨੂੰ ਕਿ ਸਿੱਧੂ ਫੈਮਿਲੀ ਨੂੰ ਪੈਂਡਿੰਗ ਪੈਸੇ ਦੇ ਦਿਓ। ਤੇ ਹਿਸਾਬ ਕਿਤਾਬ ਵੀ ਦੇ ਦਿਓ। ਜੋ ਮੈਂ ਪਿਛਲੇ ਸਾਲਾਂ ਤੋਂ ਮੈਸੇਜਾਂ ਅਤੇ ਕਾਲਾਂ ਰਾਹੀਂ ਕਹਿੰਦਾ ਰਿਹਾ ਹਾਂ। (ਸਭ ਮੇਰੇ ਕੋਲ ਸਬੂਤ ਹਨ)
ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਅੰਕਲ ਜੀ ਮੈਂ ਤੁਹਾਡੇ ਨਾਲ ਨਹੀਂ ਹਾਂ। ਇੱਕ ਵਾਰ ਸ਼ਬੀਰ ਨੂੰ ਨਹੀਂ ਕਿਹਾ ਕਿ ਤੂੰ ਸਹੀ ਹੈਂ।
ਗੱਲ ਸਮਝ ਤੇ ਲਓ ਪਲੀਜ਼ ਤੁਸੀਂ ਵੀ ਤੇ ਅੰਕਲ ਆਂਟੀ ਵੀ। 🙏

ਕੀ ਹੈ ਪੂਰਾ ਮਾਮਲਾ?
ਬੁੱਧਵਾਰ ਨੂੰ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਆਪਣੇ ਛੋਟੇ ਬੇਟੇ (ਸ਼ੁਭਦੀਪ) ਸਮੇਤ ਮਾਨਸਾ ਪੁਲਿਸ ਦਫ਼ਤਰ ਬਾਹਰ ਧਰਨਾ ਲਾਇਆ ਸੀ। ਉਨ੍ਹਾਂ ਦਾ ਇਲਜ਼ਾਮ ਹੈ ਕਿ ਬੰਟੀ ਬੈਂਸ ਅਤੇ ਕੁਝ ਹੋਰ ਡਿਜੀਟਲ ਮਾਰਕੀਟਿੰਗ ਕੰਪਨੀਆਂ ਸਿੱਧੂ ਦੇ ਗੀਤਾਂ ਤੋਂ ਹੋ ਰਹੀ ਕਰੋੜਾਂ ਦੀ ਕਮਾਈ ਦਾ ਹਿਸਾਬ ਨਹੀਂ ਦੇ ਰਹੀਆਂ। ਬਲਕੌਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਜੂਨ 2025 ਵਿੱਚ ਹੀ ਇਸ ਸਬੰਧੀ ਸ਼ਿਕਾਇਤ ਦਿੱਤੀ ਸੀ, ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ