ਛੋਟੇ ਭਰਾ ਦੀ ਮੌਤ ਤੇ ਆਏ ਵੱਡੇ ਭਰਾ ਦੀ ਵੀ ਹੋਈ ਮੌਤ, ਇੱਕੋਂ ਘਰ ਵਿੱਚੋ ਉੱਠੀਆ ਅਰਥੀਆ

ਰਾਜਸਥਾਨ ਦੇ ਬਾੜਮੇਰ ਜ਼ਿਲੇ ਦੇ ਸਿੰਧਾਰੀ ਇਲਾਕੇ ਵਿੱਚ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਛੋਟੇ ਭਰਾ ਦੀ ਮੌਤ ਤੇ ਪਹੁੰਚੇ ਤੇ ਉਸਦੇ ਵੱਡੇ ਭਰਾ ਦੀ ਵੀ ਮੌਤ ਹੋ ਗਈ। ਜਦੋਂ ਘਰ ਵਿੱਚੋ ਦੋਵਾ ਭਰਾਵਾ ਦੀਆ ਅਰਥੀਆ ਉਠੀਆ ਤਾਂ ਹਰ ਇੱਕ ਅੱਖ ਨਮ ਸੀ। ਦੋਵਾਂ ਭਰਾਵਾ ਦਾ ਇੱਕੋ ਚਿਖਾ ਤੇ ਸੰਸਕਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਸਿੰਧੜੀ ਇਲਾਕੇ ਦੇ ਸਰਾਂ ਕਾ ਤਾਲਾ ਦੇ ਰਹਿਣ ਵਾਲੇ ਬਾਬੂ ਸਿੰਘ ਦੇ ਚਾਰ ਪੁੱਤਰ ਹਨ। ਇਨ੍ਹਾਂ ਵਿੱਚੋਂ ਇੱਕ ਸੁਮੇਰ ਸਿੰਘ (26) ਸੂਰਤ ਵਿੱਚ ਕੰਮ ਕਰਦਾ ਸੀ ਜੋ ਕਿ ਸੂਰਤ ‘ਚ ਛੱਤ ‘ਤੇ ਖੜ੍ਹੇ ਹੋ ਕੇ ਫੋਨ ‘ਤੇ ਗੱਲ ਕਰ ਰਿਹਾ ਸੀ। ਸੰਤੁਲਨ ਵਿਗੜਨ ਕਾਰਨ ਉਹ ਛੱਤ ਤੋਂ ਹੇਠਾਂ ਡਿੱਗ ਗਿਆ, ਲੋਕਾਂ ਨੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਸੁਮੇਰ ਸਿੰਘ ਦਾ ਵੱਡਾ ਭਰਾ ਸੋਹਣ ਸਿੰਘ (28) ਜੈਪੁਰ ਵਿੱਚ ਰਹਿ ਰਿਹਾ ਸੀ ਅਤੇ ਉਹ ਅਧਿਆਪਕ ਭਰਤੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਪਰਿਵਾਰ ਵਾਲਿਆਂ ਨੇ ਪਿਤਾ ਦੀ ਤਬੀਅਤ ਖਰਾਬ ਹੋਣ ਦੇ ਬਹਾਨੇ ਉਸਨੂੰ ਘਰ ਬੁਲਾਇਆ। ਜਿਸਤੋਂ ਬਾਅਦ ਸੋਹਣ ਸਿੰਘ ਆਪਣੇ ਘਰ ਤੋਂ 100 ਮੀਟਰ ਦੂਰ ਟੈਂਕੀ ਤੋਂ ਪਾਣੀ ਲੈਣ ਗਿਆ। ਇਸ ਦੌਰਾਨ ਉਹ ਟੈਂਕੀ ਵਿੱਚ ਡਿੱਗ ਗਿਆ। ਜਦੋਂ ਉਹ ਘਰ ਨਾ ਪਰਤਿਆ ਤਾਂ ਪਰਿਵਾਰਕ ਮੈਂਬਰ ਉਸ ਦੀ ਭਾਲ ਵਿੱਚ ਟੈਂਕੀ ਕੋਲ ਪੁੱਜੇ ਤਾਂ ਉਸ ਦੀ ਲਾਸ਼ ਪਈ ਸੀ।