ਪੰਜਾਬ ਦੇ ਜਲੰਧਰ ਦੇ ਫਿਲੌਰ ਕਸਬੇ ‘ਚ ਭਿਆਨਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਟਰੱਕ ਦੀ ਲਪੇਟ ‘ਚ ਆਉਣ ਨਾਲ 16 ਸਾਲਾ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਮਨਦੀਪ ਕੌਰ ਵਾਸੀ ਪਿੰਡ ਮੌਸਾਹਿਬ ਫਿਲੌਰ ਵਜੋਂ ਹੋਈ ਹੈ। ਟਰੱਕ ਚਾਲਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਜਿਸਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਮ੍ਰਿਤਕਾ ਮਨਦੀਪ ਆਪਣੇ ਕਿਸੇ ਜਾਣਕਾਰ ਨਾਲ ਬਾਈਕ ਤੇ ਪਿੰਡ ਪਰਤ ਰਹੀ ਸੀ।
ਇਸ ਦੌਰਾਨ ਸਾਹਮਣੇ ਤੋਂ ਆ ਰਹੇ ਬਾਈਕ ਨਾਲ ਮਾਮੂਲੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਲੜਕੀ ਬਾਈਕ ਤੋਂ ਡਿੱਗ ਗਈ ਅਤੇ ਸਾਹਮਣੇ ਤੋਂ ਆ ਰਹੇ ਟਰੱਕ ਦੇ ਪਿਛਲੇ ਟਾਇਰ ਨਾਲ ਟਕਰਾ ਗਈ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸ ਦਈਏ ਕਿ ਇਸ ਘਟਨਾ ‘ਚ ਬਾਈਕ ਸਵਾਰ ਮਾਓ ਸਾਹਿਬ ਵਾਸੀ ਦੀਪਕ ਵੀ ਜ਼ਖਮੀ ਹੋ ਗਿਆ ਹੈ।
