ਪੰਜਾਬ ਵਿੱਚ ਮੁੜ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਦੱਸ ਦਈਏ ਕਿ ਨੈਸ਼ਨਲ ਹਾਈਵੇ ‘ਤੇ ਐਸਐਸਪੀ ਦਫ਼ਤਰ ਦੇ ਸਾਹਮਣੇ ਦੋ ਹਾਦਸੇ ਵਾਪਰੇ ਹਨ, ਇਸ ਹਾਦਸੇ ਦੋਰਾਨ ਸੱਤ ਤੋਂ ਅੱਠ ਵਾਹਨ ਆਪਸ ਵਿੱਚ ਟਕਰਾ ਗਏ। ਜਿਨ੍ਹਾਂ ‘ਚ ਤਿੰਨ ਲੋਕ ਜ਼ਖਮੀ ਹੋ ਗਏ। ਗੱਡੀਆਂ ਟਕਰਾਉਣ ਦੀ ਸ਼ੁਰੂਆਤ ਰੋਡਵੇਜ਼ ਦੀ ਬੱਸ ‘ਤੋਂ ਸ਼ੁਰੂ ਹੋਈ ਸੀ।
ਐਸਐਸਪੀ ਦਫ਼ਤਰ ਦੇ ਸਾਹਮਣੇ ਧੁੰਦ ਕਾਰਨ ਨੈਸ਼ਨਲ ਹਾਈਵੇਅ ’ਤੇ ਖੜ੍ਹੀ ਰੋਡਵੇਜ਼ ਦੀ ਬੱਸ ਨਾਲ ਪਿੱਛੋਂ ਆ ਰਹੀ ਇੱਕ ਬਾਈਕ ਦੀ ਟੱਕਰ ਹੋ ਗਈ। ਜਿਸ ‘ਤੋਂ ਬਾਅਦ ਪਿੱਛੇ ਆ ਰਹੇ ਟਰੱਕ ਚਾਲਕ ਨੇ ਟਰੱਕ ਨੂੰ ਰੋਕ ਲਿਆ। ਫਿਰ ਇਹ ਟਰੱਕ ਇੱਕ ਕਾਰ ਅਤੇ ਇੱਕ ਹੋਰ ਬੱਸ ਨਾਲ ਟਕਰਾ ਗਿਆ। ਫਿਲਹਾਲ ਟ੍ਰੈਫਿਕ ਪੁਲਿਸ ਵੱਲੋ ਬਚਾਅ ਕਾਰਜ ਜਾਰੀ ਹੈ।
