ਜਗਰਾਓਂ ਸ਼ਹਿਰ ਤੋਂ ਕੁਝ ਦੂਰੀ ‘ਤੇ ਪੈਂਦੇ ਪਿੰਡ ਸਿੱਧਵਾਂ ਬੇਟ ਪਿੰਡ ਖੁਰਸ਼ੀਦਪੁਰਾ ਵਿਖੇ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਆਨੰਦਪੁਰ ਸਾਹਿਬ ਦੇ ਹੋਲਾ ਮੁਹੱਲਾ ਵਿਖੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਟ੍ਰੈਕਟਰ-ਟ੍ਰਾਲੀ ਨੇ ਸੜਕ ਪਾਰ ਕਰ ਰਹੀਆਂ ਦੋ ਮਾਸੂਮ ਕੁੜੀਆਂ ਜੋਰਦਾਰ ਟੱਕਰ ਮਾਰ ਦਿੱਤੀ।
ਇਸ ਹਾਦਸੇ ‘ਚ ਇਕ ਲੜਕੀ ਦੀ ਮੌਤ ਹੋ ਗਈ, ਜਦਕਿ ਦੂਜੀ ਗੰਭੀਰ ਜ਼ਖਮੀ ਹੋ ਗਈ। ਮ੍ਰਿਤਕ ਦੀ ਪਛਾਣ 10 ਸਾਲਾ ਪਲਕ ਨਿਵਾਸੀ ਪਿੰਡ ਖੁਰਸ਼ੀਦਪੁਰ ਵਜੋਂ ਹੋਈ ਹੈ। ਇਸੇ ਹਾਦਸੇ ਤੋਂ ਬਾਅਦ ਟਰਾਲੀ ਵੀ ਪਲਟ ਗਈ। ਇਸ ਦੌਰਾਨ ਟਰਾਲੀ ਵਿੱਚ ਸਵਾਰ ਸਾਰੇ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈਣ ਦੇ ਨਾਲ-ਨਾਲ ਸੜਕ ‘ਤੇ ਪਲਟੀ ਟ੍ਰੈਕਟਰ-ਟ੍ਰਾਲੀ ਨੂੰ ਵੀ ਕਬਜ਼ੇ ‘ਚ ਲੈ ਲਿਆ। ਪੁਲਿਸ ਵੱਲੋ ਟਰਾਲੀ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ।