ਤਾਮਿਲਨਾਡੂ ਦੇ ਤਿਰੂਪੱਤੂਰ ਜ਼ਿਲ੍ਹੇ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿੱਥੇ ਕਿ ਇਕ ਬੱਸ ਨੇ ਸੜਕ ‘ਤੇ ਖੜ੍ਹੀ ਵੈਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਵੈਨ ਘੱਟੋ-ਘੱਟ 7 ਔਰਤਾਂ ਨੂੰ ਦਰੜਦੀ ਹੋਈ ਪਲਟ ਗਈ। ਜਾਣਕਾਰੀ ਅਨੁਸਾਰ, ਇਹ ਔਰਤਾਂ ਕਰਨਾਟਕ ਤੋਂ ਵਾਪਸ ਆ ਰਹੀਆਂ ਸਨ ਤੇ ਉਸ ਸਮੇਂ ਇਹ ਸੜਕ ਕਿਨਾਰੇ ਬੈਠੀਆਂ ਸਨ।
ਇਸ ਹਾਦਸੇ ‘ਚ 13 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਸਥਾਨਕ ਸਰਕਾਰੀ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਇਹ ਲੋਕ ਧਾਰਮਿਕ ਯਾਤਰਾ ਉਤੇ ਨਿਕਲੇ ਸਨ।
