ਚੰਡੀਗੜ੍ਹ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨਸਮੈਨ ਰਾਜ ਕੁੰਦਰਾ ਨੇ Instagram ’ਤੇ ਕੁਝ ਅਜਿਹਾ ਕੀਤਾ ਹੈ, ਜਿਸ ਨੇ ਸੋਸ਼ਲ ਮੀਡੀਆ ’ਤੇ ਚਰਚਾ ਛੇੜ ਦਿੱਤੀ ਹੈ ਤੇ ਸਭ ਦੇਖ ਹੈਰਾਨ ਹੋ ਗਏ ਨੇ
ਦਰਸਲ ਰਾਜ ਕੁੰਦਰਾ ਨੇ ਆਪਣੇ Instagram ਅਕਾਊਂਟ ਤੋਂ ਸਭ ਲੋਕਾਂ ਨੂੰ Unfollow ਕਰ ਦਿੱਤਾ ਹੈ ਅਤੇ ਆਪਣੀਆਂ ਸਾਰੀਆਂ ਪੋਸਟਾਂ ਵੀ Remove ਕਰ ਦਿੱਤੀਆਂ ਹਨ। ਇਸ ਤੋਂ ਬਾਅਦ ਹੁਣ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਆਖਿਰ ਰਾਜ ਕੁੰਦਰਾ ਕੀ ਵੱਡਾ ਕਰਨ ਦੀ ਤਿਆਰੀ ਵਿੱਚ ਹਨ?
ਉਨ੍ਹਾਂ ਦੇ ਇਸ ਕਦਮ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਰਾਜ ਕੁੰਦਰਾ ਜਲਦ ਹੀ ਕਿਸੇ ਵੱਡੇ ਪ੍ਰੋਜੈਕਟ ਜਾਂ ਨਵੀਂ Announcement ਨਾਲ ਸਾਹਮਣੇ ਆ ਸਕਦੇ ਹਨ।
ਹਾਲਾਂਕਿ, ਰਾਜ ਕੁੰਦਰਾ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਹੁਣ ਸਭ ਦੀਆਂ ਨਜ਼ਰਾਂ ਉਨ੍ਹਾਂ ਦੀ ਅਗਲੀ Instagram Update ’ਤੇ ਟਿਕੀਆਂ ਹੋਈਆਂ ਹਨ।
ਕੀ ਰਾਜ ਕੁੰਦਰਾ ਕਰਨ ਜਾ ਰਹੇ ਹਨ ਕੋਈ ਵੱਡਾ ਐਲਾਨ? ਇਹ ਆਉਣ ਵਾਲਾ ਸਮਾਂ ਹੀ ਦੱਸੇਗਾ

