ਦੇਸ਼ ਵਿੱਚ ਵਿਗਿਆਨ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ ਕਿ ਹੁਣ ਹਰ ਕਿਸੇ ਸਮੱਸਿਆ ਦਾ ਹੱਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਕਿਹਾ ਜਾਂਦਾ ਹੈ ਕਿ ਜਨਮ ਅਤੇ ਮੌਤ ਕਿਸੇ ਵੀ ਵਿਅਕਤੀ ਤੇ ਵੱਸ ਵਿੱਚ ਨਹੀ ਹਨ ਅਤੇ ਕਿਸੇ ਨੂੰ ਇਹ ਨਹੀਂ ਪਤਾ ਕਿ ਉਸਦੀ ਮੌਤ ਕਦੋਂ ਆ ਜਾਵੇਗੀ। ਦੱਸ ਦਈਏ ਕਿ ਮਾਹਿਰ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਉਹ ਕਿਸੇ ਵਿਅਕਤੀ ਦੀ ਮੌਤ ਦਾ ਸਹੀ ਸਮਾਂ ਦੱਸ ਸਕਦੇ ਹਨ। ਡਾਕਟਰ ਕਈ ਸਾਲਾ ਤੋ ਕੈਸਰ ਦੇ ਮਰੀਜ਼ਾ ਦੀ ਖੋਜ ਕਰ ਰਹੇ ਸਨ ਅਤੇ ਹੁਣ ਉਹ ਅਜਿਹੀ ਖੋਜ ਵਿੱਚ ਪਹੁੰਚ ਗਏ ਹਨ ਕਿ ਹੁਣ ਉਹ ਕੈਸਰ ਦੇ ਮਰੀਜ਼ ਦੀ ਮੌਤ ਦਾ ਸਹੀ ਸਮਾਂ ਪਤਾ ਲਗਾ ਸਕਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਅਜਿਹਾ ਮਾਡਲ ਤਿਆਰ ਕੀਤਾ ਹੈ ਕਿ ਜਿਸ ਰਾਹੀ ਉਹ ਕੈਸਰ ਦੇ ਮਰੀਜ਼ ਦੀ ਮੌਤ ਦਾ ਸਹੀ ਸਮਾਂ ਪਤਾ ਲਗਾ ਸਕਦੇ ਹਨ। ਇਸ ਪ੍ਰਣਾਲੀ ਰਾਹੀਂ ਜੇਕਰ ਮਰੀਜਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਦੀ ਮੌਤ ਦੇ ਸਹੀ ਸਮੇਂ ਦਾ ਪਤਾ ਲੱਗ ਜਾਂਦਾ ਹੈ ਤਾਂ ਉਹ ਉਹਨਾਂ ਦੇ ਆਖਰੀ ਪਲਾਂ ਵਿੱਚ ਉਹਨਾਂ ਦੇ ਨਾਲ ਰਹਿ ਸਕਣਗੇ।
