ਅੱਜ ਲਾਈਵ ਹੋ ਵੱਡੇ ਖੁਲਾਸੇ ਕਰ ਸਕਦੀ ਹੈ Afsana Khan! ਕੱਲ MooseWala Case ਨੂੰ ਲੈ ਕੇ NIA ਨੇ 5 ਘੰਟੇ ਤੱਕ ਕੀਤੀ ਸੀ ਪੁੱਛਗਿੱਛ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ NIA ਨੇ ਗੈਂਗਸਟਰ-ਅੱਤਵਾਦੀ ਸਿੰਡੀਕੇਟ ਮਾਮਲੇ ਵਿੱਚ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਸੰਮਨ ਜਾਰੀ ਕੀਤਾ। ਇਸ ਸਬੰਧ ‘ਚ NIA ਨੇ ਬੀਤੇ ਦਿਨ ਮੰਗਲਵਾਰ ਨੂੰ ਅਫਸਾਨਾ ਖਾਨ ਤੋਂ 5 ਘੰਟੇ ਤੱਕ ਪੁੱਛਗਿੱਛ ਕੀਤੀ। ਸੂਤਰਾਂ ਮੁਤਾਬਕ ਐਨਆਈਏ ਦੀ ਟੀਮ ਨੇ ਅਫ਼ਸਾਨਾ ਤੋਂ ਮੂਸੇਵਾਲਾ ਕੇਸ ਵਿੱਚ ਗੈਂਗਸਟਰ ਦੇ ਸਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਅੱਜ ਸੋਸ਼ਲ ਮੀਡਿਆ ‘ਤੇ ਲਾਈਵ ਹੋਵੇਗੀ ਅਫਸਾਨਾ ਖਾਨ

ਉੱਥੇ ਹੀ ਅਫਸਾਨਾ ਖਾਨ ਦੀ ਇੱਕ ਸੋਸ਼ਲ ਮੀਡਿਆ ਪੋਸਟ ਵੀ ਕਾਫੀ ਵਾਇਰਲ ਹੋ ਰਹੀ ਹੈ। ਇਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਕੱਲ ਦੁਪਹਿਰ ਦੋ ਵਜੇ ਇੰਸਟਾਗ੍ਰਾਮ ‘ਤੇ ਕੁਝ ਖਾਸ ਗੱਲਾਂ ਕਰਾਂਗੀ।। ਅੱਗੇ ਲਿਖਿਆ- ਹੈਸ਼ਟੈਗ ਜਸਟਿਸ ਜਸਟਿਸ ਫ਼ਾਰ ਸਿੱਧੂ ਮੂਸੇਵਾਲਾ। ਦੱਸ ਦਇਏ ਕਿ ਮੂਸੇਵਾਲਾ ਅਫਸਾਨਾ ਖਾਨ ਨੂੰ ਆਪਣੀ ਭੈਣ ਮੰਨਦਾ ਸੀ ਤੇ ਅਫਸਾਨਾ ਖਾਨ ਵੀ ਹਰ ਸਾਲ ਮੂਸੇਵਾਲਾ ਤੋਂ ਰੱਖੜੀ ਬੰਨ੍ਹਦੀ ਸੀ।

ਦੂਜੇ ਪਾਸੇ ਸੂਤਰਾਂ ਮੁਤਾਬਕ ਲਾਰੈਂਸ ਗੈਂਗ ਤੇ ਬਾਕੀ ਗ੍ਰਿਫਤਾਰ ਮੁਲਜ਼ਮਾਂ ਨੇ ਅਫਸਾਨਾ ਖਾਨ ਨੂੰ ਬੰਬੀਹਾ ਗੈਂਗ ਦੀ ਕਰੀਬੀ ਦੱਸਿਆ ਹੈ। ਤੇ ਇਸ ਨੂੰ ਲੈ ਕੇ ਹੀ ਜਾਂਚ ਏਜੰਸੀਆਂ ਜਾਂਚ ਕਰ ਰਹੀਆਂ ਹਨ ਕਿ ਅਫਸਾਨਾ ਖਾਨ ਦਾ ਬੰਬੀਹਾ ਗੈਂਗ ਨਾਲ ਕੀ ਰਿਸ਼ਤਾ ਹੈ।