ਮਜੀਠਿਆ ਨੇ ਸਾਂਝੀ ਕੀਤੀ ਸੀਐਮ ਮਾਨ ਦੀ ਹੱਥਿਆਰਾਂ ਵਾਲੀ ਫੋਟੋ, ਕਸਿਆ ਤੰਜ, ਤਸਵੀਰ ਤੇ ਤੁਹਾਡਾ ਕੀ ਕਹਿਣਾ?

ਪੰਜਾਬ ਸਰਕਾਰ ਨੇ ਹਾਲ ਹੀ ਦੇ ਵਿੱਚ ਸੂਬੇ ਵਿਚ ਹਥਿਆਰਾਂ ਤੇ ਨਕੇਲ ਕਸੱਣ ਲਈ ਇਸ ਦੇ ਪ੍ਰਦਰਸ਼ਨ ਤੇ ਲਾਈਸੇਂਸ ਨੂੰ ਲੈ ਕੇ ਨਿਰਦੇਸ਼ ਜਾਰੀ ਕੀਤੇ ਸਨ। ਜਿਸ ਨੂੰ ਲੇ ਕੇ ਪੁਲਿਸ ਪ੍ਰਸ਼ਾਸਨ ਵੀ ਸਖਤ ਹੋਈ ਤੇ ਹੁਣ ਤੱਕ ਇਸ ਸੰਬੰਧੀ ਕਈ ਕੇਸ ਵੀ ਦਰਜ ਹੋ ਚੁੱਕੇ ਹਨ। ਹਾਲਾਂਕਿ 26 ਨਵੰਬਰ ਨੂੰ ਸੀਐਮ ਨੇ ਅਗਲੇ ਤਿੰਨ ਦਿਨ ਤੱਕ ਕੋਈ ਵੀ ਐਫਆਈਆਰ ਦਰਜ ਕਰਣ ਤੇ ਰੇਕ ਲਾਈ ਹੈ। ਇਸੇ ਵਿੱਚ ਹੁਣ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠਿਆ ਨੇ ਸੀਐਮ ਮਾਨ ਦੀ ਇੱਕ ਪੁਰਾਣੀ ਤਸਵੀਰ ਸਾਝਾ ਕੀਤੀ ਹੈ ਜਿਸ ਵਿੱਚ ਉਹ ਬੰਦੂਕ ਫੜਦੇ ਦਿਖਾਈ ਦੇ ਰਹੇ ਹਨ।

ਫੋਟੋ ਸ਼ੇਅਰ ਕਰ ਕਸਿਆ ਤੰਜ

ਮਜੀਠਿਆ ਨੇ ਫੋਟੋ ਸਾਝੀ ਕਰਦੇ ਹੋਏ ਲਿੱਖਿਆ ਮਿੱਤਰਾਂ ਨੂੰ ਸ਼ੋਕ ਹੱਥਿਆਰਾਂ ਦਾ ਪਰ ਪਰਚੇ ਬੱਚਿਆਂ ਤੇ ਹੋ ਰਹੇ।

ਦਰਅਸਲ ਹਾਲ ਹੀ ਦੇ ਵਿੱਚ ਅੰਮਿ੍ਰਤਸਰ ਵਿੱਚ 10 ਸਾਲ ਦੇ ਬੱਚ ਖਿਲਾਫ ਗਨ ਕਲਚਰ ਨੂੰ ਪ੍ਰਮੋਟ ਕਰਨ ਦੇ ਆਰੋਪ ਵਿੱਚ ਮਾਮਲਾ ਦਰਜ ਕੀਤਾ ਹਿਆ ਸੀ। ਉਹ ਤਸਵੀਰ ਪੁਰਾਣੀ ਸੀ ਉਸ ਵੇਲੇ ਬੱਚਾ 4 ਸਾਲ ਦਾ ਸੀ। ਹਾਲਾਂਕਿ ਮਾਮਲੇ ਤੇ ਪੁਲਿਸ ਨੇ ਬਿਆਨ ਦਿੰਦੇ ਹੋਏ ਕਿਹਾ ਸਾ ਕਿ ਇਹ ਪਰਚਾ ਗਲਤੀ ਨਾਲ ਦਰਜ ਹੋਇਆ ਹੈ। ਮੁੰਡੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।