ਅਮਰੀਕਾ ਦੇ ਨੈਸ਼ਵਿਲੇ ਐਲੀਮੈਂਟਰੀ ਸਕੂਲ ਵਿਚ ਗੋਲੀਬਾਰੀ ਵਿਚ 3 ਬੱਚਿਆਂ ਸਣੇ 6 ਜਣਿਆਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਗੋਲੀਬਾਰੀ ਵਿੱਚ ਪੁੁਲਿਸ ਵੱਲੋ ਕੀਤੀ ਗਈ ਜਵਾਈ ਗੋਲੀਬਾਰੀ ਵਿੱਚ ਗੋਲੀਆਂ ਚਲਾਉਣ ਵਾਲਾ ਹਮਲਾਵਰ ਵੀ ਮਾਰਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸਕੂਲ ਦਾ ਸਾਬਕਾ ਵਿਦਿਆਰਥੀ ਸੀ। ਹੁਣ ਇਸ ਫਾਇਰਿੰਗ ਦੀ ਸੀਸੀਟੀਵੀ ਸਾਹਮਣੇ ਆਈ ਹੈ। ਜਿਸ ਵਿਚ ਹਮਲਾਵਰ ਖਤਰਨਾਕ ਹਥਿਆਰ ਲਈ ਸਕੂਲ ਵਿਚ ਫਿਰਦਾ ਨਜ਼ਰ ਆ ਰਿਹਾ ਹੈ। ਉਹ ਸਕੂਲ ਦੇ ਦਰਵਾਜ਼ਾ ਉਤੇ ਫਾਇਰਿੰਗ ਕਰਦਾ ਹੈ ਤੇ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਵੱਖ-ਵੱਖ ਕਮਰਿਆਂ ਵਿਚ ਜਾ ਕੇ ਕਿਸੇ ਦੀ ਭਾਲ ਕਰਦਾ ਨਜ਼ਰ ਆ ਰਿਹਾ ਹੈ। ਹਮਲਾਵਰ ਸਕੂਲ ਦਾ ਸਾਬਕਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ, ਜਿਸ ਕੋਲ ਦੋ ਅਸਾਲਟ ਰਾਈਫਲਾਂ ਤੇ ਇਕ ਪਿਸਟਲ ਸੀ ਅਤੇ ਸਕੂਲ ਵਿਚ ਸਾਈਡ ਵਾਲੇ ਦਰਵਾਜ਼ੇ ਰਾਹੀਂ ਦਾਖਲ ਹੋਇਆ ਸੀ। ਨੈਸ਼ਵਿਲੇ ਪੁਲਿਸ ਨੇ ਉਸ ਨੂੰ ਸਕੂਲ ਦੀ ਦੂਜੀ ਮੰਜ਼ਿਲ ਉਤੇ ਮਾਰ ਮੁਕਾਇਆ।
