ਏਸ਼ੀਆਈ ਖੇਡਾਂ ਵਿੱਚ ਖਿਡਾਰਿਆ ਨੇ ਵਧਾਇਆ ਦੇਸ਼ ਦਾ ਨਾਮ, ਭਾਰਤ ਨੂੰ ਦਿਲਾਏ ਸੋਨ ਤਗਮੇ

ਨਵੀਂ ਦਿੱਲੀ: ਏਸ਼ੀਆਈ ਖੇਡਾਂ ਵਿੱਚ ਭਾਰਤੀ ਐਥਲੀਟਾਂ ਵੱਲੋ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਵਿਨਾਸ਼ ਸਾਬਲ ਨੇ ਸਟੀਪਲਚੇਜ਼ ਵਿੱਚ ਭਾਰਤ ਲਈ ਸੋਨ ਤਗ਼ਮਾ ਜਿੱਤਿਆ ਹੈ ਅਤੇ ਭਾਰਤੀ ਟਰੈਪ ਨਿਸ਼ਾਨੇਬਾਜ਼ਾਂ ਨੇ ਏਸ਼ਿਆਈ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਦੇ ਆਖਰੀ ਦਿਨ ਨੂੰ ਯਾਦਗਾਰ ਬਣਾ ਦਿੱਤਾ ਕਿਉਂਕਿ ਪੁਰਸ਼ ਟੀਮ ਨੇ ਸੋਨ ਅਤੇ ਮਹਿਲਾ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ, ਹਾਲਾਂਕਿ ਵਿਅਕਤੀਗਤ ਵਰਗ ਵਿੱਚ ਸਿਰਫ਼ ਕੀਨਨ ਚੇਨਈ ਨੇ ਕਾਂਸੀ ਦਾ ਤਗ਼ਮਾ ਜਿੱਤਿਆ।

ਭਾਰਤ ਦੇ ਤਜਿੰਦਰਪਾਲ ਸਿੰਘ ਤੂਰ ਨੇ ਹਾਂਗਜ਼ੂ ਏਸ਼ੀਅਨ ਖੇਡਾਂ ਵਿੱਚ ਪੁਰਸ਼ਾਂ ਦੇ ਸ਼ਾਟ ਪੁਟ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਤਜਿੰਦਰ ਪਾਲ ਸਿੰਘ ਨੇ ਫਾਈਨਲ ਥ੍ਰੋਅ ਵਿੱਚ 20.36 ਮੀਟਰ ਸੁੱਟ ਕੇ ਸੋਨ ਤਗਮਾ ਜਿੱਤਿਆ। ਤੂਰ ਨੇ ਇਸ ਈਵੈਂਟ ਵਿੱਚ ਭਾਰਤ ਨੂੰ ਆਪਣਾ ਦੂਜਾ ਟਰੈਕ ਅਤੇ ਫੀਲਡ ਸੋਨ ਤਗਮਾ ਦਿਵਾਇਆ। ਮੌਜੂਦਾ ਏਸ਼ਿਆਈ ਖੇਡਾਂ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ 45 ਤੱਕ ਪਹੁੰਚ ਗਈ ਹੈ। ਭਾਰਤੀ ਮਹਿਲਾ ਅਥਲੀਟ ਹਰਮਿਲਨ ਬੈਂਸ ਨੇ 1500 ਮੀਟਰ ਮੁਕਾਬਲੇ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ ਹੁਣ 46 ਹੋ ਗਈ ਹੈ ਜਿਸ ਵਿੱਚ 13 ਸੋਨ ਤਗ਼ਮੇ ਸ਼ਾਮਲ ਹਨ।

Tags :