ਬੀਤੇ ਦਿਨੀ ਕੈਲੋਫੋਰਨੀਆ ਵਿੱਚ ਕਰਨ ਔਜਲਾ ਤੇ ਸ਼ੈਰੀ ਮਾਨ ਦੀ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਨਾਮਜ਼ਦ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਵੀਡੀਓ ਸਾਹਮਣੇ ਆ ਰਹੀ ਸੀ ਜੋ ਕਿ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਸ ਵੀਡੀਓ ਤੋ ਬਾਅਦ ਬੰਬੀਹਾ ਗੈਂਗ ਵੱਲੋ ਧਮਕੀ ਦਿੱਤੀ ਗਈ ਹੈ । ਪੋਸਟ ਪਾ ਲਿਖਿਆ ਹੈ ਕਿ ਜਿੰਨਾ ਮਰਜ਼ੀ ਨੱਚਲੋ ਤੁਹਾਡਾ ਹਿਸਾਬ ਕਰਾਗੇ….ਬੰਬੀਹਾ ਗੈਂਗ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਵੀ ਧਮਕੀ ਦਿੱਤੀ ਹੈ । ਉਹਨਾਂ ਲਿਖਿਆ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇੰਨਸਾਫ ਦਿਵਾ ਕੇ ਰਹਿਣਗੇ। ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਜਿੰਨੇ ਜਾਣੇ ਵੀ ਨਾਮਜ਼ਦ ਹਨ, ਉਹਨਾਂ ਸਾਰਿਆ ਦਾ ਹਿਸਾਬ ਬਰਾਬਰ ਕਰਨਗੇ……ਪਰ ਅਧਿਕਾਰਿਕ ਤੌਰ ਤੇ ਇਸ ਪੋਸਟ ਦੀ ਕੋਈ ਪੁਸ਼ਟੀ ਨਹੀ ਕੀਤੀ ਗਈ ਹੈ। ਪਰ ਪੁਲਿਸ ਵੱਲੋ ਇਸ ਪੋਸਟ ਦੀ ਜਾਂਚ ਕੀਤੀ ਜਾ ਸਕਦੀ ਹੈ। ਇਹ ਪੋਸਟ ਜੱਸਾ ਗਰੁੱਪ ਹੁਸ਼ਿਆਰਪੁਰੀਆ ਵੱਲੋ ਪਾਈ ਗਈ ਹੈ।
