ਅਜੀਤ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਨੇ 29 ਮਈ ਨੂੰ ਕੀਤਾ ਤਲਬ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਆ ਕਿ ਮਸ਼ਹੂਰ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਨੇ 29 ਮਈ ਨੂੰ ਤਲਬ ਕੀਤਾ ਹੈ | ਵਿਜੀਲੈਂਸ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਬਰਜਿੰਦਰ ਸਿੰਘ ਹਮਦਰਦ ਨੂੰ ਤਤਕਾਲੀਨ ਸਰਕਾਰਾਂ ਵਲੋਂ ਬਣਾਏ ਗਏ ਕਰਤਾਰਪੁਰ ਚ’ ਜੰਗ-ਏ-ਆਜ਼ਾਦੀ ਸਮਾਰਕ ਦੀ ਜਾਂਚ ਸੰਬੰਧੀ ਪੁੱਛਗਿੱਛ ਲਈ 29 ਮਈ ਨੂੰ ਬੁਲਾਇਆ ਹੈ | ਦੱਸਣਯੋਗ ਗੱਲ ਇਹ ਹੈ ਕਿ ਬਰਜਿੰਦਰ ਹਮਦਰਦ ਨੂੰ ਬਾਦਲ ਸਰਕਾਰ ਨੇ ਇੱਕ ਵਿਸ਼ੇਸ਼ ਹੁਕਮ ਰਾਹੀਂ ਉਮਰ ਭਰ ਲਈ ਜੰਗ-ਏ-ਆਜ਼ਾਦੀ ਫਾਊਂਡੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਸੀ ਤੇ ਕਰੋੜਾਂ ਦੀ ਲਾਗਤ ਨਾਲ ਬਣਾਏ ਗਏ ਇਸ ਜੰਗ-ਏ-ਆਜ਼ਾਦੀ ਸਮਾਰਕ ਦੀ ਉਸਾਰੀ ਬਰਜਿੰਦਰ ਸਿੰਘ ਹਮਦਰਦ ਦੀ ਦੇਖ ਰੇਖ ਹੋਈ ਸੀ ਤੇ ਜਿਸ ਕਰਕੇ ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ ਨੂੰ 29 ਮਈ ਨੂੰ ਤਲਬ ਕੀਤਾ ਹੈ

Tags :